Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਐਨ ੧) ੨੩੫
ਅੁਠੇ ਪ੍ਰਾਤ ਪਿਖਿ ਡਜ਼ਲਾ ਖਰੋ।
ਹੁਇ ਪ੍ਰਸੰਨ ਮੁਖ ਤੇ ਬਚ ਕਰੋ।
ਜਾਚਿ ਲੇਹੁ ਮਨ ਕਾਮਨ ਜੋਇ।
ਪੂਰਨ ਕਰਹਿ ਅਨਦ ਮਹਿ ਸੋਇ ॥੩੫॥
ਸ਼੍ਰੀ ਪ੍ਰਭੁ! ਜਹਾਂ ਬਾਸ ਤੁਮ ਠਾਨਾ।
ਇਕ ਪੀਢੀ ਕਹੁ ਮੁਹਿ ਦਿਹੁ ਥਾਨਾ।
ਅਪਨਿ ਨਜੀਕ ਰਾਖੀਅਹਿ ਮੋਹੀ।
ਅਪਰ ਨ ਮੋ ਅੁਰ ਮੈਣ ਇਛ ਹੋਹੀ ॥੩੬॥
ਸੁਨਿ ਕਰਿ ਤਿਸ ਤੇ ਗੁਰੂ ਅੁਚਾਰੀ।
ਅੰਮ੍ਰਿਤ ਲਿਹੁ ਖੰਡੇ ਕਹੁ ਧਾਰੀ।
ਡਜ਼ਲੇ ਤੇ ਡਲ ਸਿੰਘ ਕਹਾਵਹੁ।
ਪੁਨ ਗੁਰ ਘਰ ਕੋ ਸਿਦਕ ਕਮਾਵਹੁ ॥੩੭॥
ਪੁਨ ਕਰ ਜੋਰਿ ਕਹੋ ਹਿਤ ਦੇ ਚਿਤ।
ਮੈਣ ਤੋ ਬਹੁਤ ਛਕੋ ਹੈ ਅੰਮ੍ਰਿਤ।
ਗੁਰ ਬੋਲੇ ਕਬਿ ਕਿਸ ਤੇ ਛਕੋ?
ਹਮ ਨਹਿ ਲਖੋ ਕੂਰ ਕੋਣ ਬਕੋ? ॥੩੮॥
ਸ਼੍ਰੀ ਗੁਰ ਸੀਤ ਪ੍ਰਸਾਦ ਤੁਹਾਰਾ।
ਅਚਤਿ ਰਹੋ ਮੈਣ ਲੇ ਕਰਿ ਥਾਰਾ੧।
ਤਿਸ ਤੇ ਹੀ ਮੁਝ ਕਰਹੁ ਸਨਾਥ।
ਸਭਿ ਘਟ ਕੇ ਮਾਲਿਕ ਜਗਨਾਥ! ॥੩੯॥
ਪੁਨ ਪ੍ਰਭੂ ਕਹੋ ਨ ਇਸ ਬਿਧਿ ਟਰੋ।
ਖੰਡੇ ਕੋ ਅੰਮ੍ਰਿਤ ਮੁਖ ਧਰੋ।
ਸ਼੍ਰੀ ਗੁਰ! ਸੋ ਭੀ ਖੰਡੇ ਕੇਰ।
ਕਰਦ ਭੇਟ ਕਿਯ ਅਚਿਬੇ ਬੇਰ ॥੪੦॥
ਸੁਨਿ ਕਰਿ ਸ੍ਰੀ ਮੁਖ ਬਹੁ ਬਿਕਸਾਨੇ।
ਸੁਨਿ ਡਲ ਸਿੰਘ* ਹਮ ਖੁਸ਼ੀ ਮਹਾਨੇ।
ਜੋ ਅੰਮ੍ਰਿਤ ਖੰਡੇ ਕੋ ਲੈ ਹੈ।
ਗੁਰ ਕੋ ਸੋ ਜਹਾਜ ਚਢਿ ਜੈਹੈ ॥੪੧॥
ਸਿਰ ਪਗ ਧਰਿ ਧਰਿ ਕੈ ਤਬਿ ਭਨਿ ਹੈ੨।
੧ਥਾਲ।
*ਪਾ:-ਡਜ਼ਲਾ।
੨ਸਿਰ ਚਰਨਾਂ ਤੇ ਰਜ਼ਖ ਰਜ਼ਖ ਕੇ (ਡਜ਼ਲਾ) ਬੋਲਿਆ।