Sri Gur Pratap Suraj Granth

Displaying Page 222 of 501 from Volume 4

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੪) ੨੩੫

੩੧. ।ਸ਼੍ਰੀ ਗੁਰ ਅਰਜਨ ਜੀ ਲਾਹੌਰ ਆਏ॥
੩੦ੴੴਪਿਛਲਾ ਅੰਸੂ ਤਤਕਰਾ ਰਾਸਿ ੪ ਅਗਲਾ ਅੰਸੂ>>੩੨
ਦੋਹਰਾ: ਇਸ ਕ੍ਰਿਤ ਕੋ ਕਰਿ ਸਤਿਗੁਰੂ, ਨਿਸਾ ਭਈ ਪੁਨ ਆਇ।
ਗ੍ਰਿਹ ਪ੍ਰਵੇਸ਼ ਭੋਜਨ ਕਰੋ, ਬੈਠਿ ਪ੍ਰਯੰਕ ਸੁਹਾਇ ॥੧॥
ਚੌਪਈ: ਸਾਧੀ੧ ਸ਼੍ਰੀ ਗੰਗਾ ਚਲਿ ਆਈ।
ਬੈਠੀ ਨਿਕਟ ਦੇਖਿ ਸੁਖ ਪਾਈ।
ਸ਼੍ਰੀ ਅਰਜਨ ਸਭਿ ਬਾਤਿ ਬਖਾਨੀ।
ਸੁਨਹੁ ਆਰਜੇ! ਭਾਗ ਮਹਾਨੀ੨ ॥੨॥
ਲਵਪੁਰਿ ਕੋ ਹਮ ਕਰਹਿ ਪਯਾਨਾ।
ਹੋਤਿ ਪ੍ਰਾਤਿ ਨਿਸ਼ਚੇ ਹੁਇ ਜਾਨਾ।
ਤਵ ਸੁਤ ਸਕਲ ਕਾਜ ਕੋ ਸਾਨਾ।
ਧਰਮ ਧੀਰ ਧਰਿ ਧਰਨਿ ਸਮਾਨਾ੩ ॥੩॥
ਨਹੀਣ ਸਦੀਵ ਦੇਹਿ ਇਹ ਰਹੈ।
ਯਾਂ ਤੇ ਸੁਮਤਿ ਸਨੇਹ ਨ ਗਹੈ।
ਜੋ ਅੁਪਜਹਿ ਸੋ ਬਿਨਸਨ ਹਾਰਿ।
ਜੋ ਅੂਚੋ ਸੋ ਗਿਰਨੇ ਹਾਰਿ ॥੪॥
ਇਹੀ ਸਨਾਤਨ ਦੇਹਨਿ ਧਰਮ੪।
ਇਸ ਮਹਿ ਪ੍ਰੇਮ, ਮਹਾਂ ਅੁਰ ਭਰਮ੫।
ਦਿਨ ਪ੍ਰਤਿ ਸਭਿ ਪ੍ਰਣਾਮ੬ ਕੋ ਪਾਵਹਿ।
ਪ੍ਰਥਮ ਸਮਾਨ ਸਥਿਰ ਨ ਰਹਾਵਹਿ ॥੫॥
ਬਾਲਿਕ ਤੇ ਹੋਵਹਿ ਸੁ ਕੁਮਾਰ।
ਤਰੁਨ ਹੋਤਿ ਪੁਨ ਬ੍ਰਿਧਤਾ ਧਾਰਿ।
ਜਰਾ ਗ੍ਰਸੇ ਤਬਿ ਜੀਰਣ ਹੋਇ।
ਬਹੁਰੋ ਅੰਤ ਸਮੇਣ ਮਹਿ ਸੋਇ ॥੬॥
ਰਹੁ ਪੀਛੇ ਕੁਛ ਸੋਕ ਨ ਮਾਨਹੁ।
ਦੇਹਿ ਆਪ ਤੇ ਤਜਨਿ ਨ ਠਾਨਹੁ੭।


੧ਪਤਿਬ੍ਰਤਿ ਇਸਤ੍ਰੀ।
੨ਹੇ ਸ੍ਰੇਸ਼ਟੇ! ਵਡੇ ਭਾਗਾਂ ਵਾਲੀਏ।
੩ਧਰਮ ਤੇ ਧੀਰਜ ਲ਼ ਧਾਰਨ ਵਾਲਾ ਹੈ ਧਰਤੀ ਦੇ ਸਮਾਨ।
੪ਆਦਿ ਤੋਣ ਸਰੀਰਾਣ ਦਾ ਧਰਮ।
੫ਰਿਦੇ ਵਿਚ (ਇਹ) ਬੜਾ ਭ੍ਰਮ ਹੈ।
੬ਘਟਂਾ, ਅੰਤ।
੭ਆਪਣੇ ਆਪ ਦੇਹ ਛਜ਼ਡਂਾ ਨਾ ਕਰੋ।

Displaying Page 222 of 501 from Volume 4