Sri Gur Pratap Suraj Granth

Displaying Page 222 of 459 from Volume 6

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੬) ੨੩੫

੨੮. ।ਘੇਰੜ ਬਕਬਾਦ॥
੨੭ੴੴਪਿਛਲਾ ਅੰਸੂ ਤਤਕਰਾ ਰਾਸਿ ੬ ਅਗਲਾ ਅੰਸੂ>>੨੯
ਦੋਹਰਾ: ਮਤਿ ਮੋਟੀ ਬਡ ਦੁਸ਼ਟ ਕੀ, ਚਲਿ ਆਯਹੁ ਗੁਰ ਪਾਸ।
ਰਿਦੇ ਰੋਸ ਖਜ਼ਦੋਤ੧ ਜਿਮ, ਸਮਤਾ ਚਹਿ ਸਪਤਾਸ੨ ॥੧॥
ਚੌਪਈ: ਬੈਠੋ ਨਿਕਟਿ, ਨ ਬੰਦਨ ਠਾਨੀ।
ਸਮ ਗਵਾਰ ਬੋਲੋ ਮੁਖ ਬਾਨੀ।
ਕਹੁ ਭਾਈ ਅਰਜਨ ਕੇ ਨਦ!
ਕਾ ਕੀਨਸਿ ਅੁਤਪਾਤ ਬਿਲਦ? ॥੨॥
ਇਸ ਭੂਮੀ ਕੋ ਮਾਲਿਕ ਕੋਈ।
ਹੈ ਕਿ ਨਹੀ? ਜਾਨਹਿ ਕਹੁ ਸੋਈ।
ਕਿਸ ਕੋ ਤੈਣ ਬੂਝਨਿ ਕਰ ਲੀਨਿ।
ਖਰਚੋ ਕਹਾਂ? ਮੋਲ ਕਿਸ ਦੀਨਿ? ॥੩॥
ਸ਼੍ਰੀ ਮੁਖ ਤੇ ਹਸਿ ਕਰਿ ਫੁਰਮਾਯੋ।
ਦੁਸ਼ਟਨਿ ਸਿਰ ਅੁਤਪਾਤ ਅੁਠਾਯੋ।
ਕਰਤਾ ਪੁਰਖ ਭੂਮਿ ਕੋ ਮਾਲਿਕ।
ਅਪਰ ਕਿਸੂ ਕੇ ਕਾ ਹੈ ਤਾਲਿਕ? ॥੪॥
ਸੋ ਪਰਮੇਸ਼ੁਰ ਬੂਝਨਿ ਕਰੋ।
ਪੁਰਿ ਕੋ ਰਚਨਿ ਮਨੋਰਥ ਧਰੋ।
ਹਰਿ ਚਰਨਨਿ ਰੁਚਿ ਮਹਿ ਚਿਤ ਪਰਚੋ।
ਸਭਿ ਹਿਤ ਇਹੀ ਮੋਲ ਹਮ ਖਰਚੋ ॥੫॥
ਅਪਰ ਬੂਝਨੋ ਹਮ ਨਹਿ ਕੀਨੋ।
ਮਹਾਰਾਜ ਰਾਜਾ ਪ੍ਰਭੁ ਚੀਨੋ੩।
ਸੁਨਿ ਘੇਰੜ ਬੋਲੋ ਮਤਿ ਕਾਚਾ।
ਨਿਸ਼ਚੈ ਬਨੋ ਭਗਤਿ ਤੂੰ ਸਾਚਾ ॥੬॥
ਖੜਗ ਕਮਾਨ ਸ਼ਸਤ੍ਰ ਸਭਿ ਧਾਰੈਣ।
ਨਿਤ ਅੁਠਿ ਗਨ ਜੀਵਨਿ ਕੋ ਮਾਰੈਣ।
ਕਈ ਹਗ਼ਾਰ ਸੈਨ ਜੋ ਆਈ।
ਤੀਨ ਪਹਿਰ ਮਹਿ ਧੂੜਿ ਮਿਲਾਈ ॥੭॥
ਦਯਾ ਹੀਨ ਹੁਇ ਲਸ਼ਕਰ ਮਾਰਾ।


੧ਟਿਟਾਂਾ।
੨ਸੂਰਜ ਦੀ।
੩ਜਾਣਿਆਣ ਹੈ।

Displaying Page 222 of 459 from Volume 6