Sri Gur Pratap Suraj Granth

Displaying Page 222 of 473 from Volume 7

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੭) ੨੩੫

੨੮. ।ਕਸੇਰੇ ਲ਼ ਸ਼ਾਹ ਜਹਾਨ ਵਲੋਣ ਇਨਾਮ॥
੨੭ੴੴਪਿਛਲਾ ਅੰਸੂ ਤਤਕਰਾ ਰਾਸਿ ੭ ਅਗਲਾ ਅੰਸੂ>>੨੯
ਦੋਹਰਾ: ਰਹੋ ਹਯਨਿ ਢਿਗ ਤਬਿ ਕਹੋ, ਪੌਰਦਾਰ ਜੇ ਬ੍ਰਿੰਦ।
ਆਵਤਿ ਜਾਤਿ ਨ ਹਟਕ ਕੋ, ਤੁਮ ਕਹਿ ਦੇਹੁ ਨਿਚਿੰਦ ॥੧॥
ਚੌਪਈ: ਸੰਗ ਦਰੋਗੇ ਕੇ ਸਭਿ ਪੌਰ।
ਕਹਿਵਾਯਹੁ ਇਹ ਚਾਕਰ ਔਰ।
ਖਾਸ ਸ਼ਾਹੁ ਕੇ ਹਯ ਪਰ ਰਹੋ।
ਨੀਕੋ ਅੁਚਿਤ ਸੇਵ ਕੋ ਲਹੋ ॥੨॥
ਆਵਹਿ ਜਾਹਿ ਅਬੇਰ ਸਵੇਰ੧।
ਨਹਿ ਬਰਜਹੁ ਇਸ ਕੋ ਕਬਿ ਹੇਰਿ।
ਪੌਰਨ ਤੇ ਨਿਸ਼ੰਗ ਤਬਿ ਹੋਵਾ।
ਮਨਹੁ ਮਾਤਬਰ ਘਰ ਕੋ ਜੋਵਾ ॥੩॥
ਲਾਗੋ ਨਿਸ ਦਿਨ ਸੇਵਾ ਮਾਂਹਿ।
ਹਯਨਿ ਪਾਸ ਕੋ ਛੋਰਹਿ ਨਾਂਹਿ।
ਜੇਤਿਕ ਸੇਵਕ ਸੇਵਾ ਧਰੈਣ।
ਸਭਿ ਕੇ ਥਾਅੁਣ ਆਪ ਹੀ ਕਰੈ ॥੪॥
ਸਭਿ ਕੋ ਸੁਖ ਹੋਯਹੁ ਹਰਖਾਵੈਣ।
ਭਲੋ ਪੁਰਖ ਇਹੁ ਕਹੈਣ ਸੁਨਾਵੈਣ।
ਖਰੋ੨ ਖਰਖਰਾ੩ ਖਰੋ੪ ਕਰੰਤਾ।
ਲੇ ਗਾਦੀ ਪਰ ਹਾਥ ਫਿਰੰਤਾ੫ ॥੫॥
ਬਦਨ ਨਾਸਕਾ ਪੌਣਛਤਿ ਆਛ।
ਸੁੰਬ ਅੁਠਾਇ ਅਜ਼ਗ੍ਰ ਅਰੁ ਪਾਛੇ।
ਮਸਤਕ, ਕਰਨ, ਜਾਤ, ਦ੍ਰਿਗ, ਗ੍ਰੀਵਾ੬।
ਪੌਣਛਤਿ ਅੁਦਰ ਹੋਇ ਬਹੁ ਨੀਵਾ੭ ॥੬॥
ਆਯੁਤ ਛਾਤੀ, ਪੀਠ ਬਡੇਰੀ।
ਫੇਰਤਿ ਕਰ, ਦੇ ਜੋਰ ਹਥੇਰੀ੮।

੧ਵੇਲੇ ਕੁਵੇਲੇ।
੨ਦੰਗਾ।
੩ਘੋੜੇ ਦੀ ਪਿਜ਼ਠ ਪੁਰ ਕੰਘੀ ਵਾਣੂ ਕਰਨ ਦਾ ਇਕ ਸੰਦ।
੪ਖਲੋਕੇ।
੫ਗਜ਼ਦੀ ਹਜ਼ਥ ਵਿਚ ਲੈਕੇ (ਘੋੜਿਆਣ ਦੇ ਸਰੀਰ ਤੇ) ਫੇਰਦਾ।
੬ਮਜ਼ਥਾ, ਕੰਨ, ਜਜ਼ਤ, ਨੇਤਰ ਤੇ ਗਰਦਨ।
੭ਨੀਵਾਣ ਹੋਕੇ ਢਿਜ਼ਡ ਪੂੰਝਦਾ ਹੈ।
੮ਤਲੀ ਦਾ ਗ਼ੋਰ ਦੇਕੇ।

Displaying Page 222 of 473 from Volume 7