Sri Gur Pratap Suraj Granth

Displaying Page 222 of 412 from Volume 9

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੯) ੨੩੫

੩੨. ।ਕਾਣਸ਼ੀ। ਹਿੰਦੂਆਣ ਦੀ ਗਿਰਾਵਟ॥
੩੧ੴੴਪਿਛਲਾ ਅੰਸੂ ਤਤਕਰਾ ਰਾਸਿ ੯ ਅਗਲਾ ਅੰਸੂ>>੩੩
ਦੋਹਰਾ: ਸਭਿ ਲਸ਼ਕਰ ਕਰ ਜੋਰਿ ਕੈ, ਸਭਿ ਹੂੰ ਸੀਸ ਨਿਵਾਇ।
ਭੋਰ ਭਿਰੜ ਤਤਕਾਲ ਹੀ, ਗਏ ਅਕਾਸ਼ ਬਿਲਾਇ ॥੧॥
ਚੌਪਈ: ਨਾਗ਼ ਸ਼ੀਰਨੀ ਸਭਿਨਿ ਚਢਾਏ।
ਅਗ਼ਮਤ ਕਹੁ ਦੇਖਤਿ ਪਤੀਆਏ।
ਕਹਿਨਿ ਲਗੇ ਤਾਰੀਫ ਬਡੇਰੀ।
ਮਹਿਮਾ ਅਬਿ ਲਾਖਹੁ ਨਰ ਹੇਰੀ ॥੨॥
ਭੌਰ, ਭਿਰੜ, ਤੰਦਜ਼ਯਾ ਘਨੇ।
ਸਭਿ ਕੇ ਡਸੋ ਡੰਗ ਦੁਖ ਸਨੇ।
ਲਸ਼ਕਰ ਮਹਿ ਪਾਯੋ ਬਡ ਰੌਰਾ।
ਫਿਰਤਿ ਅੁਡਤਿ ਜੇਤਿਕ ਦਲ ਠੌਰਾ ॥੩॥
ਜਬਿ ਕੀ ਨਾਗ਼ ਸ਼ੀਰਣੀ ਦਈ।
ਤਬਿ ਕੀ ਇਨਹੁ ਮੰਦ ਗਤਿ ਲਈ।
ਸਨੇ ਸਨੇ ਗਮਨੇ, ਨਹਿ ਪਾਏ।
ਜਾਨੀ ਜਾਇ ਨ ਗੇ ਕਿਸ ਥਾਏ ॥੪॥
ਕਿਤ ਤੇ ਨਿਕਸੇ? ਲਠ ਨਹਿ ਪੋਲੀ।
ਮਨਹੁ ਕਿਨਹੁ ਇਨ ਥੈਲੀ ਖੋਲੀ।
ਏਕਹਿ ਬਾਰ ਨਰਨਿ ਪਰ ਪਰੇ।
ਮਨਹੁ ਤੀਰ ਕਿਨ ਛੋਰਨਿ ਕਰੇ ॥੫॥
ਇਜ਼ਤਾਦਿਕ ਅਨੇਕ ਕਹਿ ਬਾਤ।
ਲਠ ਕੀ ਅਗ਼ਮਤ ਭੀ ਬਜ਼ਖਾਤ।
ਕੀਨਸਿ ਕੂਚ ਨੁਰੰਗੇ ਡੇਰਾ।
ਨਿਜ ਰਜਧਾਨੀ ਕਅੁ ਕਿਯ ਫੇਰਾ ॥੬॥
ਦੈ ਗੋਰੇ ਲਾਗੇ ਲਠ ਬੀਚ।
ਰਹੇ ਚਿਨ੍ਹ ਪਿਖਿ ਅੂਚ ਰੁ ਨੀਚ।
ਚਿਰੰਕਾਲ ਪੁੰਨ ਪੀਛੇ ਰਹੀ।
ਖਾਂਡ* ਪਰੇ ਦੈ ਸਭਿ ਹੂੰ ਲਹੀ੧ ॥੭॥
ਪੁਨਹਿ ਅਠਾਰਹਿ ਸੈ ਅਰੁ ਸਾਠ੨।


*ਪਾ:-ਪਾੜ।
੧ਖੋੜਾਂ ਦੋ ਪੈ ਗਈਆਣ ਸਭਨਾਂ ਨੇ ਦੇਖੀਆਣ।
੨ਸੰਮਤ ੧੮੬੦।

Displaying Page 222 of 412 from Volume 9