Sri Gur Pratap Suraj Granth

Displaying Page 224 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੨੩੯

ਕਰਤਿ ਦੈਸ਼ ਕੋ ਕਾਰਣ ਬਿਨਾ।
ਇਸ ਤੇ ਅਪਰਾਧੀ ਕੋ ਘਨਾ ॥੭॥
ਜਿਸਨੇ ਹਿਤ ਅਨਹਿਤ੧ ਨ ਬਿਚਾਰੇ।
ਸਿਖਵਨ੨ ਦੇ ਗੁਰ ਵਹਿਰ ਨਿਕਾਰੇ।
ਸ਼੍ਰੀ ਗੁਰ ਅਮਰ ਸੁਨਤਿ ਦੁਖ ਪਾਯੋ।
-ਦੇਖੋ ਕਾ ਇਨਿ ਦੈਸ਼ ਕਮਾਯੋ ॥੮॥
ਸਰਲ ਸਮਾਨ ਚਿਜ਼ਤ ਗੁਰ੩ ਪੂਰੇ।
ਰਾਹਕ ਤਪਾ ਮੰਦਮਤਿ ਕੂਰੇ।
ਲੇਨਿ ਦੇਨਿ ਤਿਨ ਕੋ ਨਹਿਣ ਕੋਈ।
ਕੋਣ ਕੁਕਰਮ ਮਿਲਿ ਠਾਨੋ ਸੋਈ ॥੯॥
ਮੋ ਤੇ ਜਰੋ* ਜਾਇ ਨਹਿਣ ਕੈਸੇ।
ਜਾਵਦ ਫਲ ਮੈਣ ਦੇਅੁਣ ਨ ਤੈਸੇ-।
ਇਮਿ ਕਹਿ ਗਏ੪ ਪੰਚਾਇਤ ਪਾਸ।
ਬੈਠੇ ਧਾਰੋ ਬਰਖਾ ਆਸ ॥੧੦॥
ਭੋ ਰਾਹਿਕ ਗਨ! ਕਾਜ ਤੁਮਾਰੇ।
ਭਯੋ ਕਿਧੌਣ ਨਹਿਣ ਗੁਰੂ ਨਿਕਾਰੇ੫।
ਜੋ ਇਜ਼ਛਾ ਮਨ ਮੈਣ ਤੁਮ ਠਾਨੀ।
ਭਯੋ ਕਿ ਨਹਿਣ ਖੇਤੋਣ ਮਹਿਣ ਪਾਨੀ ॥੧੧॥
ਸੁਨਿ ਕ੍ਰਿਖਿਕਾਰਨ ਐਸੇ ਬੈਨ।
ਕਹਤਿ ਭਏ ਕੋ ਬਰਖਾ ਹੈ ਨ।
ਕਹੋ ਤਪੇ ਕੋ ਹਮ ਨੇ ਕੀਨਾ।
ਹੈ ਕਰਿ ਆਤੁਰ ਨੀਰ ਬਿਹੀਨਾ ॥੧੨॥
ਜੋ ਬਰਖਾ ਬਰਖਾਵਨਿ ਕਰੈ।
ਤਿਸ ਕੋ ਕਹੋ ਨ ਹਮ ਤੇ ਫਿਰੈ।
ਜਿਸ੬ ਅਧੀਨ ਜੀਵਨ ਸਭਿ ਕੇਰਾ।
ਹੈ ਅਸ ਅੰਨ ਸੁ ਖੇਤ ਘਨੇਰਾ ॥੧੩॥


੧ਭਲਾ ਬੁਰਾ।
੨ਸਿਜ਼ਖਾ।
੩ਚਿਤ ਕਰਕੇ ਗੁਰੂ ਜੀ ਸਰਲ ਤੇ ਸਮਦ੍ਰਿਸ਼ਟਾ ਹਨ।
*ਪਾ:-ਸਹੋ।
੪(ਸ਼੍ਰੀ ਅਮਰ ਦਾਸ ਜੀ) ਗਏ।
੫ਗੁਰੂ ਜੀ ਲ਼ ਕਜ਼ਢ ਦੇਣ ਨਾਲ।
੬ਭਾਵ ਬਰਖਾ ਦੇ।

Displaying Page 224 of 626 from Volume 1