Sri Gur Pratap Suraj Granth

Displaying Page 224 of 441 from Volume 18

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੬) ੨੩੭

੩੧. ।ਅਨਦਪੁਰ ਛੋੜਨਾ॥
੩੦ੴੴਪਿਛਲਾ ਅੰਸੂ ਤਤਕਰਾ ਰੁਤਿ ੬ ਅਗਲਾ ਅੰਸੂ>>੩੨
ਦੋਹਰਾ: ਸਭਿਨਿ ਸੁਨੋ ਗੁਰ ਬਾਕ ਕੋ, ਭਏ ਤਾਰ ਸਮੁਦਾਇ।
ਆਯੁਧ ਗਨ ਸਿੰਘਨਿ ਧਰੇ, ਹੁਇ ਸਵਧਾਨ ਤਦਾਇ ॥੧॥
ਚੌਪਈ: ਅਪਨੇ ਅਪਨੇ ਬਧਿ ਬਧਿ ਭਾਰ।
ਸ਼ਸਤ੍ਰ ਧਰੇ, ਸਿਰ ਲੀਨਸਿ ਧਾਰਿ੧।
ਜਿਸ ਕੋ ਸ਼ਕਤਿ ਅੁਠਾਵਨ ਕੇਰੀ।
ਸੋ ਤਿਨ ਸੀਸ ਧਰੀ ਤਿਸ ਬੇਰੀ ॥੨॥
ਚਾਰ ਘਟੀ ਜਬਿ ਨਿਸਾ ਗੁਗ਼ਾਰੀ।
ਨੀਕੇ ਭਈ ਸਭਿਨਿ ਕੀ ਤਾਰੀ।
ਸ਼੍ਰੀ ਮੁਖ ਤੇ ਤਬਿ ਹੁਕਮ ਬਖਾਨਾ।
ਕਰੈਣ ਇਕਜ਼ਤ੍ਰ ਬਿਹੀਰ ਪਿਆਨਾ੨ ॥੩॥
ਸੁਨਿ ਆਇਸੁ ਕੋ ਨਰ ਚਲਿ ਪਰੇ।
ਦੁਰਗ ਵਹਿਰ ਨਿਕਸੇ ਦੁਖ ਭਰੇ।
ਪੂਰਬ ਦਿਸ਼ ਕੋ ਮੁਖ ਕਰਿ ਚਲੇ।
ਕੋ ਅਗੈ ਕੋ ਪਾਛੈ ਮਿਲੇ ॥੪॥
ਪਹਿਰ ਨਿਸਾ ਬੀਤੀ ਜਿਸ ਕਾਲਾ।
ਮਾਤਾ ਤਾਰ ਸਮਾਜ ਸੰਭਾਲਾ।
ਇਕ ਖਜ਼ਚਰ ਪਰ ਲਾਦੀ ਮੁਹਰੈਣ।
ਇਕ ਦੁਇ ਦਾਸ ਚਲੇ ਕਰਿ ਮੁਹਰੈ੩ ॥੫॥
ਲਘੁ ਪੌਤ੍ਰੇ ਦੋਨਹੁ ਲੇ ਸਾਥ।
ਸੰਦਨ ਚਢਹੁ ਕਹੋ ਗੁਰ ਨਾਥ।
ਪ੍ਰਥਮ ਅਪਨਿ ਤੇ ਦੁਅੂ ਚਢਾਏ।
ਬਹੁਤ ਚਢੀ ਮਾਤਾ ਸਹਿਸਾਏ ॥੬॥
ਸਤਿਗੁਰ ਮਹਿਲ ਸੁੰਦਰੀ ਮਾਤ।
ਅਰੁ ਸਾਹਿਬ ਦੇਵੀ ਚਿਤ ਸ਼ਾਤ।
ਨਮੋ ਕਰੀ ਗੁਰ ਕੌ ਕਰ ਜੋਰੇ।
ਦੋਨਹੁ ਤਬਿ ਅਰੂਢਿ ਕਰਿ ਡੋਰੇ ॥੭॥
ਆਇਸ ਪਾਇ ਨਿਕਸਿ ਕਰਿ ਚਾਲੀ।


੧(ਭਾਰ) ਮਿਟ ਤੇ ਚਾ ਲਏ ਤੇ ਸ਼ਸਤ੍ਰ ਲਾ ਲਏ।
੨ਵਹੀਰ ਇਕਜ਼ਠਾ ਹੋਕੇ ਤੁਰਨਾ ਕਰੇ।
੩ਅਜ਼ਗੇ।

Displaying Page 224 of 441 from Volume 18