Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੫) ੨੩੭
੩੧. ।ਸ਼੍ਰੀ ਨਾਨਕ ਮਤੇ ਲ਼ ਪਠਾਂ ਆਏ॥
੩੦ੴੴਪਿਛਲਾ ਅੰਸੂ ਤਤਕਰਾ ਰਾਸਿ ੫ ਅਗਲਾ ਅੰਸੂ>>੩੨
ਦੋਹਰਾ: ਦੰਪਤਿ ਸੇਵਾ ਕਰਤਿ ਭੇ, ਵਸਤੁ ਹੁਤੀ ਸਭ ਤਾਰ।
ਭਾਂਤਿ ਭਾਂਤਿ ਭੋਜਨ ਕਰੇ, ਮਹਾਂ ਪ੍ਰੇਮ ਕੋ ਧਾਰਿ ॥੧॥
ਚੌਪਈ: ਰਾਮੋ ਤ੍ਰਿਯ ਪਤਿ ਸਾਂਈ ਦਾਸ।
ਨਿਸ ਮਹਿ ਬੈਠਿ ਮਾਤ ਕੇ ਪਾਸ।
ਪ੍ਰਥਮ ਗੁਰੂ ਕੇ ਗ਼ਿਕਰ ਚਲਾਏ।
ਕੋਣ ਨਹਿ ਸੰਗ ਆਪ ਕੇ ਆਏ? ॥੨॥
ਅਬਿ ਕੇਤਿਕ ਦਿਨ ਮਹਿ ਚਲਿ ਆਵੈਣ?
ਹਮ ਦੋਨਹੁ ਜਿਸ ਨਿਸ ਦਿਨ ਧਾਵੈਣ।
ਘਰ ਨ ਪ੍ਰਵੇਸ਼ਹਿ ਹਮ ਪ੍ਰਣ ਕੀਨਿ।
ਗੁਰ ਅੰਤਰਜਾਮੀ ਸਭ ਚੀਨ ॥੩॥
ਸ਼੍ਰੀ ਗੰਗਾ ਤਬਿ ਸਕਲ ਬਤਾਈ।
ਅੁਤ ਕੀ ਹੁਤੀ ਅਧਿਕ ਸਹਿਸਾਈ।
ਸ਼੍ਰੀ ਨਾਨਕ ਕੋ ਥਾਨ ਬਿਗਾਰਾ।
ਹੁਇ ਆਤੁਰ ਤਿਹ ਸਿਮਰਨ ਧਾਰਾ ॥੪॥
ਇਤ ਤੁਮਰੋ ਲਖਿ ਪ੍ਰੇਮ ਘਨੇਰਾ।
ਰਹੇ ਬਿਚਾਰਤਿ ਬਹੁਤੀ ਬੇਰਾ।
ਦੋਨਹੁ ਦਿਸ਼ਿ ਕੀ ਪੁਰਵਨਿ ਆਸਾ।
ਹਮ ਕੋ ਪਠੋ ਕਿ ਦੇਹੁ ਦਿਲਾਸਾ ॥੫॥
ਕਹਤਿ ਭਏ -ਹਮ ਪੂਰਬ ਜਾਇ।
ਕਰਹਿ ਸੰਤ ਕੀ ਤਹਾਂ ਸਜਾਇ।
ਇਤਨੇ ਸਮੇਣ ਜੁ ਸਾਈਣਦਾਸ।
ਬਿਹਬਲ ਹੋਵੈ ਪ੍ਰੇਮ ਪ੍ਰਕਾਸ਼ ॥੬॥
ਤਹਾਂ ਜਾਇ ਮਿਲਿ ਦੇਹੁ ਸੁਨਾਏ।
ਹਮ ਕੇਤਿਕ ਦਿਨ ਮਹਿ ਅਬਿ ਆਏ।
ਬਸਹਿ ਤੁਮਾਰੇ ਢਿਗ੧ ਚਿਰ ਕਾਲ-।
ਜਾਨਿ ਸਰਾਹੋ ਪ੍ਰੇਮ ਬਿਸਾਲ ॥੭॥
ਇਜ਼ਤਾਦਿਕ ਕਹਿ ਸੁਨਿ ਬਹੁ ਭਾਂਤੀ।
ਸੁਪਤਿ ਜਥਾ ਸੁਖ ਸਭਿ ਤਿਸ ਰਾਤੀ।
ਭਈ ਭੋਰ ਸੁਧਿ ਕੁਸ਼ਲ ਬਤਾਵਨਿ।
੧ਭਾਵ ਸ਼੍ਰੀ ਗੁਰੂ ਹਰਿ ਗੋਬਿੰਦ ਜੀ ਪਾਸ ਮਾਤਾ ਜੀ ਨੇ।