Sri Gur Pratap Suraj Granth

Displaying Page 225 of 448 from Volume 15

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੩) ੨੩੭

੨੩. ।ਨੁਹ ਗ੍ਰਾਮ ਲ਼ ਦੰਡ॥
੨੨ੴੴਪਿਛਲਾ ਅੰਸੂ ਤਤਕਰਾ ਰੁਤਿ ੩ ਅਗਲਾ ਅੰਸੂ>>੨੪
ਦੋਹਰਾ: ਖੜਗ ਧਰਹਿ ਨਿਜ ਗਰ ਬਿਖੈ, ਜਾਲਾ ਬਮਣੀ ਹਾਥ।
ਹਤਹਿ ਨਿਸ਼ਾਨੇ ਪਰ ਮਿਲਹਿ, ਕੈ ਅਖੇਰ ਕੇ ਸਾਥ੧ ॥੧॥
ਚੌਪਈ: ਸੁਪਨੇ ਮਾਤ੍ਰ ਨ ਆਯੁਧ ਜਾਨਹਿ੨।
ਸੁਨਤਿ ਲਰਾਈ ਜੇ ਡਰ ਮਾਨਹਿ।
ਸੋ ਅੰਮ੍ਰਿਤ ਛਕਿ ਹੋਵਤਿ ਜੋਧੇ।
ਪਿਖਿ ਅਨੀਤ ਸ਼ਜ਼ਤ੍ਰਨਿ ਪਰ ਕ੍ਰੋਧੇ ॥੨॥
ਸ਼ਸਤ੍ਰਨ ਕੋ ਬਿਸਾਹੁ ਨਹਿ ਕਰੈਣ।
ਰਾਤਿ ਦਿਵਸ ਅੰਗਨਿ ਸੰਗ ਧਰੈਣ।
ਇਕ ਦਿਨ ਬੈਠੇ ਗੁਰ ਫੁਰਮਾਯਹੁ।
ਪ੍ਰਥਮ ਛਜ਼ਤ੍ਰੀਅਨ ਰਾਜ ਗਵਾਯਹੁ ॥੩॥
ਸ਼ਸਤ੍ਰਨਿ ਕੋ ਤਜਿ ਕੈ ਅਜ਼ਭਾਸਾ।
ਬਸੇ ਅਵਾਸਨਿ ਬਿਲਸ ਬਿਲਾਸਾ।
ਰਾਗ* ਰੰਗ ਮਹਿ ਮਜ਼ਤਿ ਬਿਸਾਲਾ।
ਡਰਨ ਲਗੇ ਰਿਪੁ ਜਾਨਿ ਕਰਾਲਾ ॥੪॥
ਸਮੁਖ ਮਲੇਛਨ ਕੇ ਨਹਿ ਹੋਏ।
ਤਜਿ ਆਯੁਧ ਸੂਰਜ਼ਤਂ ਖੋਏ।
ਭਏ ਦੀਨ ਕਾਤੁਰ ਮਤਿ ਮੂੜ੍ਹੇ।
ਨਿਕਸਿ ਸਦਨ ਤੇ ਅਸੁ ਨ ਅਰੂੜੈ੩ ॥੫॥
ਤਬਿ ਤੁਰਕਾਨ ਕੀਨਿ ਰਨ ਕਰਨੀ।
ਛੀਨੋਣ ਰਾਜ ਕੋਸ਼ ਗਢ ਧਰਨੀ।
ਸ਼ਸਤ੍ਰਨਿ ਕੇ ਅਧੀਨ ਹੈ ਰਾਜ।
ਜੋ ਨ ਧਰਹਿ ਤਿਸ ਬਿਗਰਹਿ ਕਾਜ ॥੬॥
ਯਾਂ ਤੇ ਸਰਬ ਖਾਲਸਾ ਸੁਨੀਅਹਿ।
ਆਯੁਧ ਧਰਿਬੇ ਅੁਜ਼ਤਮ ਗੁਨੀਅਹਿ।
ਜਬਿ ਹਮਰੇ ਦਰਸ਼ਨ ਕੋ ਆਵਹੁ।
ਬਨਿ ਸੁਚੇਤ ਤਨ ਸ਼ਸਤ੍ਰ ਸਜਾਵਹੁ ॥੭॥


੧ਮਿਲਕੇ ਨਿਸ਼ਾਨੇ ਪਰ ਮਾਰਦੇ ਹਨ ਅਥਵਾ ਸ਼ਿਕਾਰ ਗਏ ਤੇ। ਭਾਵ ਬੰਦੂਕ ਨਾਲ ਯਾ ਚਾਂਦ ਮਾਰੀ ਕਰਦੇ ਹਨ
ਯਾ ਸ਼ਿਕਾਰ ਖੇਡਦੇ ਹਨ।
੨ਸੁਪਨੇ ਮਾਤ੍ਰ (ਜੇਹੜੇ ਸਿਖ) ਸ਼ਸਤ੍ਰ (ਚਲੌਂਾ) ਨਹੀਣ ਸਨ ਜਾਣਦੇ।
*ਪਾ:-ਰਾਜ
੩ਘੋੜਿਆਣ ਤੇ ਨਾ ਚੜੇ (ਸੂਰਮੇ ਬਣਕੇ)।

Displaying Page 225 of 448 from Volume 15