Sri Gur Pratap Suraj Granth

Displaying Page 226 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੨੪੧

ਮੂਠੀ ਮਹਿਣ ਬਰਖਾ ਨਹਿਣ ਰਾਖੀ ॥੧੯॥
ਮੰਤ੍ਰ ਜੰਤ੍ਰ ਕਰਿ ਜੁਗਤਿ ਬਨਾਵੌਣ।
ਤੁਮ ਹਿਤ ਬਰਖਾ ਕੋ ਬਰਖਾਵੌਣ।
ਸੁਨਿ ਨਰ ਆਇ ਕਹੀ ਤਿਮਿ ਬਾਤਿ।
ਅਬਿ ਤੌ ਬੋਲਤਿ ਕਛੁਕ ਰਿਸਾਤਿ ॥੨੦॥
ਤਬਿ ਸ਼੍ਰੀ ਅਮਰ ਕਹੋ ਬਿਨ ਦੇਰਿ।
ਹਮ ਬਰਖਾ ਬਰਖਾਇਣ ਬਡੇਰਿ।
ਨਹਿਣ ਐਸੇ ਗੁਰ ਕੋ ਸਿਖ ਜਾਨੋ੧।
ਬਰਖਾ ਕਰਹਿਣ ਕਹੋ ਤਿਨ ਮਾਨੋ ॥੨੧॥
ਸੁਨਿ ਰਾਹਕ ਲਾਲਚ ਕਰਿ ਪਾਨੀ।
ਬਿਰਥੀ* ਬਾਤ ਤਪੇ ਕੀ ਠਾਨੀ।
ਹਮ ਤੋ ਹੈਣ ਤਿਸ ਕੇ ਅਨੁਸਾਰੀ।
ਜੋ ਜਲ ਦੇਹਿ ਕਿਦਾਰ੨ ਮਝਾਰੀ ॥੨੨॥
ਹਿਤ ਜਲ ਕੇ ਤਿਸ ਕੋ ਬਚੁ ਮਾਨਾ।
ਅਪਰ ਜੁ ਦੇ ਬਰਖਾਇ ਮਹਾਨਾ।
ਕਹੈ ਸੁ ਹਮ ਮਾਨਹਿਣ ਸਭਿ ਗ੍ਰਾਮ।
ਜੋ ਜੀਵਨਿ ਕੋ ਦੇ ਅਭਿਰਾਮ੩ ॥੨੩॥
ਨਾਂਹਿ ਤ ਹਮ ਮਰਿਹੈਣ ਦੁਖ ਪਾਇ।
ਛੁਧਾ ਸਹੀ ਨਹਿਣ ਕਿਸਿ ਤੇ ਜਾਇ।
ਜੇ ਜਲਦਾਤਾ੪ ਬਚੁ ਨਹਿਣ ਮਾਨਹਿਣ।
ਤੌ ਹਮ ਅਪਨਾ ਜੀਵਨ ਹਾਨਹਿਣ ॥੨੪॥
ਅਸ ਕੋ ਆਜ ਹੋਇ ਅੁਪਕਾਰੀ।
ਦੇ ਜੀਵਨਿ ਜੀਵਨ ਸੁਖ ਕਾਰੀ੫।
ਤਿਸ ਕੇ ਹਮ ਹੈਣ ਸਦਾ ਗੁਲਾਮੂ।
ਕਰਹਿਣ ਸੇਵਕੀ ਸਭਿਹੀ ਗ੍ਰਾਮੂ ॥੨੫॥
ਇਮਿ ਨਿਸ਼ਚੈ ਸਭਿ ਕੋ ਕਰਿਵਾਇ।
ਕਹਿ ਸ਼੍ਰੀ ਅਮਰ ਸੁਨਹੁ ਸਮੁਦਾਇ।


੧ਐਸੇ (ਤਪੇ ਵਰਗੇ) ਗੁਰੂ ਦੇ ਸਿਜ਼ਖ (ਝੂਠੇ) ਨਾ ਜਾਣੋ।
*ਪਾ:-ਬ੍ਰਿਜ਼ਪੈ।
੨ਖੇਤੀ।
੩ਜੋ ਸੁਹਣਾ ਜੀਵਨ ਸਾਲ਼ ਦੇਵੇ। (ਅ) ਜੀਵਨ = ਪਾਂੀ। ਭਾਵ ਜੋ ਸਾਲ਼ ਪਾਂੀ ਦੇਵੇ।
੪ਜਲ ਦੇ ਵਰਸਾਅੁਣ ਵਾਲੇ ਭਾਵ ਅੁਪਕਾਰੀ ਪੁਰਸ਼ ਦਾ।
੫ਜੀਵਾਣ ਲ਼ ਸੁਖੀ ਕਰਨ ਵਾਲਾ ਜੀਵਨ।

Displaying Page 226 of 626 from Volume 1