Sri Gur Pratap Suraj Granth

Displaying Page 227 of 376 from Volume 10

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧੦) ੨੪੦

੩੪. ।ਸ਼੍ਰੀ ਗੁਰੂ ਹਰਿਕ੍ਰਿਸ਼ਨ ਜੀ ਪਾਸ ਰਾਜਾ ਜੈ ਸਿੰਘ ਦਾ ਪਰਧਾਨ ਪੁਜ਼ਜਾ॥
੩੩ੴੴਪਿਛਲਾ ਅੰਸੂ ਤਤਕਰਾ ਰਾਸਿ ੧੦ ਅਗਲਾ ਅੰਸੂ>>੩੫
ਦੋਹਰਾ: ਜੈ ਪੁਰਿ ਪਤਿ ਪਰਧਾਨ ਨਿਜ, ਪਠੋ ਪਰੋ ਮਗ ਮਾਂਹਿ।
ਸਨੇ ਸਨੇ ਪੁਰਿ ਗ੍ਰਾਮ ਲਘਿ, ਸਤਿਗੁਰ ਮਿਲਨਿ ਅੁਮਾਹਿ ॥੧॥
ਚੌਪਈ: ਕੀਰਤਿ ਪੁਰਿ ਮੈਣ ਪਹੁਚੋ ਜਾਈ।
ਕਰੋ ਸਿਵਰ ਜੇ ਨਰ ਸਮੁਦਾਈ।
ਸ਼੍ਰੀ ਸਤਿਗੁਰ ਢਿਗ ਜਬਿ ਸੁਧਿ ਹੋਈ*।
ਭੋਜਨ ਪਠੋ ਦੇ ਕੋ ਜੋਈ ॥੨॥
ਅਪਰ ਲਈ ਸੁਧਿ ਸਰਬ ਪ੍ਰਕਾਰ।
ਖਾਨ ਪਾਨ ਜੇਤਿਕ ਬਿਵਹਾਰ।
ਕਰੀ ਬਿਤਾਵਨਿ ਸੁਖ ਸੋਣ ਰਾਤੀ।
ਸੁਪਤਿ ਅੁਠੇ ਜਬਿ ਭਈ ਪ੍ਰਭਾਤੀ ॥੩॥
ਸਕਲ ਸੌਜ ਜੁਤਿ ਕੀਨਿ ਸ਼ਨਾਨ।
ਪੋਸ਼ਿਸ਼ ਪਹਿਰੀ ਰੁਚਿਰ ਮਹਾਨ।
ਪੁਨਹਿ ਪਠੋ ਇਕ ਨਰ ਗੁਰ ਪਾਸ।
ਕਰ ਜੋਰੇ ਭਾਖਤਿ ਅਰਦਾਸ ॥੪॥
ਬਡ ਰਾਜਾ ਜੈ ਸਿੰਘ ਸਵਾਈ।
ਜੈ ਪੁਰਿ ਕੋ ਪਤਿ ਬਿਦਤਿ ਮਹਾਂਈ।
ਅਵਰੰਗ ਸ਼ਾਹੁ ਨਿਕਟਿ ਨਿਤ ਰਹਿਈ।
ਅਨਿਕ ਨਰਨ ਕਾਰਜ ਨਿਰਬਹਿਈ ॥੫॥
ਤਿਸ ਨ੍ਰਿਪ ਨੇ ਭੇਜੋ ਪਰਧਾਨ।
ਨਿਸ ਆਯਹੁ ਕੀਰਤਿ ਪੁਰਿ ਥਾਨ।
ਸਰਬ ਰੀਤਿ ਕੀ ਸੁਧਿ ਬਹੁਤੇਰੀ।
ਗੁਰ ਘਰ ਤੇ ਹੋਈ ਸਭਿ ਹੇਰੀ ॥੬॥
ਅਬਿ ਰਾਵਰ ਕੇ ਦਰਸ਼ਨ ਹੇਤੁ।
ਬੂਝਨਿ ਭੇਜੋ ਹੋਇ ਸੁਚੇਤ।
ਆਇਸੁ ਪਾਇ ਤੁਮਾਰੀ ਜਬੈ।
ਕਰਹਿ ਸਫਲਤਾ ਅਪਨੀ ਤਬੈ ॥੭॥
ਸੁਨਿ ਸ਼੍ਰੀ ਹਰਿਕ੍ਰਿਸ਼ਨ ਸੁਜਾਨਾ।
ਅੰਤਰਜਾਮੀ ਕੀਨਿ ਬਖਾਨਾ।
ਪਾਛਲ ਪਹਿਰ ਦਿਵਸ ਕੇ ਆਵਹੁ।


*ਪਾ:-ਸੁਧਿ ਜਬਿ ਗਈ।

Displaying Page 227 of 376 from Volume 10