Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧੨) ੨੪੦
੩੦. ।ਅਹਿਦੀਏ ਵਾਪਸ। ਗੁਰੂ ਜੀ ਸੈਫਾ ਬਾਦ॥
੨੯ੴੴਪਿਛਲਾ ਅੰਸੂ ਤਤਕਰਾ ਰਾਸਿ ੧੨ ਅਗਲਾ ਅੰਸੂ>>੩੧
ਦੋਹਰਾ: ਅਹਿਦੀ ਚਢਿ ਕਰਿ ਖਾਟ ਪਰ, ਸਭਿ ਸਮਾਜ ਧਰਿ ਪਾਸ।
ਨਿਕਸੇ ਪੁਰਿ ਤੇ ਨਰਨ ਸਿਰ, ਅੁਰਧ ਅੁਠਾਇਸਿ ਤਾਸ ॥੧॥
ਚੌਪਈ: ਆਗੇ ਗ੍ਰਾਮ ਗਮਨਤੇ ਆਵੈਣ।
ਪਾਛਲਿ ਨਰ ਤਿਨ ਖਾਟ ਟਿਕਾਵੈਣ।
ਤਹਿ ਤੇ ਨਏ ਨਿਕਾਸਿ ਬਿਗਾਰੀ੧।
ਆਇ ਅੁਠਾਵਹਿ ਲੇਣ ਸਿਰਧਾਰੀ ॥੨॥
ਬੈਠਿ ਮੰਚ ਪਰ ਪੰਥ ਪਯਾਨਹਿ।
ਸਰਬ ਪ੍ਰਜਾ ਪਰ ਹੁਕਮ ਬਖਾਨਹਿ।
ਲੇਤਿ ਸਭਿਨਿ ਤੇ ਘ੍ਰਿਤ ਮਿਸ਼ਟਾਨ।
ਆਮਿਖ ਸੋਣ ਅਹਾਰ ਕਰਿ ਖਾਨ ॥੩॥
ਸਨੇ ਸਨੇ ਮਾਰਗ ਮਹਿ ਚਾਲਹਿ।
ਨਿਤ ਅਨਦਪੁਰਿ ਨਾਮ ਸੰਭਾਲਹਿ੨।
ਚਲਤਿ ਚਲਤਿ ਕੇਤਿਕ ਦਿਨ ਮਾਂਹੀ।
ਨਰਨਿ ਸੀਸ ਪਰ ਅੁਠੇ ਸੁ ਜਾਹੀਣ੩ ॥੪॥
ਸਤੁਜ਼ਦ੍ਰਵ ਤੀਰ ਪਹੂਚੇ ਆਇ।
ਕਰਤਿ ਹੁਕਮ ਕੋ ਗਮਨਤਿ ਜਾਇ੪।
ਆਇ ਅਨਦਪੁਰਿ ਕੀਨਸਿ ਡੇਰਾ।
ਚਢੇ ਮੰਚ ਬੈਠੇ ਤਿਸ ਬੇਰਾ ॥੫॥
ਖਾਨ ਪਾਨ ਕਰਿ ਨਿਸਾ ਬਿਤਾਈ।
ਜਾਗੇ ਪੁਨ ਪ੍ਰਭਾਤਿ ਹੁਇ ਆਈ।
ਬੈਠਨਿ ਸਭਾ ਸਮਾ ਸੁਨਿ ਕਰਿ ਕੇ੫।
ਗੁਰ ਸੋਣ ਮਿਲਨਿ ਲਾਲਸਾ ਧਰਿ ਕੇ ॥੬॥
ਭਏ ਤਾਗ ਅਹਿਦੀ ਤਬਿ ਦੌਨ।
ਥਿਰਤਾ ਸਿੰਘ ਪੌਰ ਗਹਿ ਤੌਨ੬।
ਸੁਧ ਸਤਿਗੁਰ ਕੇ ਨਿਕਟਿ ਪਠਾਇਵ।
੧ਨਵੇਣ ਵਗਾਰੀ (ਫੜਕੇ)।
੨ਯਾਦ ਕਰਦੇ ਹੋਏ।
੩ਜਾਣਦੇ ਹਨ (ਅਹਿਦੀਏ)।
੪ਚਲੇ ਜਾਣਦੇ ਹਨ।
੫ਸਭਾ ਵਿਚ ਬੈਠਂ ਦਾ ਸਮਾਂ ਸੁਣਕੇ।
੬ਦਰਸ਼ਨੀ ਡਿਅੁੜੀ ਵਿਚ ਓਹ ਜਾ ਠਹਿਰੇ।