Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੨੪੩
ਤੁਮਰੇ ਚਲੇ ਜਿ ਘਰ ਬਰਖੈ ਹੈ।
ਇਸ ਤੇ ਹਮ ਮਨੁ ਕਾਮਨ੧ ਪੈ ਹੈ ॥੩੨॥
ਜੇ ਹਿਤ ਚਾਹਤਿ ਆਪ ਹਮਾਰਾ।
ਨਿਕਸਹੁ ਬਾਹਰ ਗਮਹੁ ਕਿਦਾਰਾ੨।
ਹਮ ਸਭਿ ਚਲਿ ਹੈਣ ਸੰਗ ਤੁਮਾਰੇ।
ਕਰਹੁ ਗ੍ਰਾਮ ਪਰ ਅਸ ਅੁਪਕਾਰੇ ॥੩੩॥
ਕਰਤਿ ਮ੍ਰਿਦੁਲਤਾ ਜੁਤਿ ਪਤਿਆਵਨ੩।
ਇਮਿ ਕਹਿ ਬਹੁ ਬਿਧਿ ਕਿਯ ਨਿਕਸਾਵਨ।
ਵਹਿਰ ਗ੍ਰਾਮ ਤੇ ਨਿਕਸੋ ਜਦਾ।
ਸਮੁਖ ਆਇ ਘਨ ਦੇਖੋ ਤਦਾ ॥੩੪॥
ਪਤਾ ਲਗੋ ਸਭਿ ਕੇ ਮਨ ਮਾਂਹੀ।
-ਗੁਰ ਸਿਖ ਭਨੋ, ਸੁ ਮਿਜ਼ਥਾ ਨਾਂਹੀ-।
ਕਰਤਿ ਬਾਰਤਾ ਬੇਗ ਚਲੇ ਹੈਣ।
ਪਰਖਤਿ ਸਿਖ ਕੋ ਬਾਕ ਭਲੇ ਹੈਣ ॥੩੫॥
ਲੇ ਜਬਿ ਗਏ ਕਿਦਾਰ ਮਝਾਰ।
ਬਰਖਨਿ ਬੂੰਦੈਣ ਲਗੀ ਫੁਹਾਰ।
ਦੂਸਰ ਖੇਤ ਬਿਖੈ ਪਗ ਧਾਰਾ।
ਮੋਚਤਿ ਭਏ ਮੇਘ ਜਲ ਧਾਰਾ ॥੩੬॥
-ਲਘੁ ਦਿਨ ਰਹੋ- ਚਿੰਤ ਅੁਪਜਾਵੈਣ।
ਨਿਜ ਨਿਜ ਦਿਸ਼ ਕੋ ਚਹਤਿ ਚਲਾਵੈਣ।
ਆਪਸ ਮਹਿਣ ਰਾਹਕ ਕਰਿ ਗਿਨ ਕੋ੪+।
-ਕਿਮਿ ਇਹੁ ਕਾਰਜ++ ਪੂਰ ਸਭਿਨਿ ਕੋ- ॥੩੭॥
ਨਿਜ ਕਿਦਾਰ ਦਿਸ਼ ਐਣਚਨ ਲਾਗੇ।
ਜਿਦਤਿ ਪਰਸਪਰ੫ ਰਿਸ ਅੁਰ ਜਾਗੇ।
ਤਪਾ ਭਯੋ ਬਾਕੁਲ ਤਿਸ ਕਾਲਾ।
ਝਿਰਕ ਝਿਰਕ ਤਿਨ ਪਰਹਿ ਬਿਸਾਲਾ ॥੩੮॥
੧ਮਨੋ ਕਾਮਨਾ।
੨ਖੇਤ ਵਿਚ ਚਜ਼ਲੋ।
੩ਕੋਮਲਤਾ ਨਾਲ ਪਤਿਆਅੁਣਾ ਕੀਤੋ ਨੇ।
੪ਗਿਂਤੀ ਕਰਦੇ।
+ਪਾ:-ਹਠ ਕੋ।
++ਪਾ:-ਕਾਰਨ।
੫ਜਿਦਦੇ ਹਨ ਆਪਸ ਵਿਚ।