Sri Gur Pratap Suraj Granth

Displaying Page 228 of 375 from Volume 14

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੨) ੨੪੦

੩੨. ।ਇਨਾਮ ਵੰਡੇ। ਪਾਂਵਟੇ ਤੋਣ ਤਿਆਰੀ॥
੩੧ੴੴਪਿਛਲਾ ਅੰਸੂ ਤਤਕਰਾ ਰੁਤਿ ੨ ਅਗਲਾ ਅੰਸੂ>>੩੩
ਦੋਹਰਾ: ਸ਼੍ਰੀ ਸਤਿਗੁਰ ਤਬਿ ਕੇਸਰੀ, ਅਪਰ ਬੰਧਿ ਦਸਤਾਰਿ।
ਜਿਗਾ ਬਾਣਧਿ ਕਲੀ ਧਰੀ, ਸ਼ੋਭਾ ਅੁਦਤਿ ਅੁਦਾਰ ॥੧॥
ਨਿਸਾਨੀ ਛੰਦ: ਲਗੋ ਦਿਵਾਨ ਮਹਾਨ ਭਟ, ਬਡ ਹੋਤਿ ਅਨਦੇ।
ਸਾਧ ਕ੍ਰਿਪਾਲ ਮਹੰਤ ਤਬਿ, ਆਯੋ ਗੁਰ ਬੰਦੇ।
ਸਭਾ ਬਿਖੈ ਸਨਮਾਨ ਕਰਿ, ਪ੍ਰਭੁ ਤਾਂਹਿ ਬਿਠਾਯੋ।
ਸਾਧ ਸਾਧ ਸ਼੍ਰੀ ਮੁਖ ਕਹੋ, ਸਾਧੂ ਮੁਖ ਪਾਯੋ੧ ॥੨॥
ਬਸ਼ਿਸ਼ ਹੇਤੁ ਬਿਚਾਰ ਕਰਿ, ਜਗ ਮਹਿ ਵਡਿਆਈ।
ਅਰਧ ਪਾਰਿ੨ ਦਸਤਾਰ ਕੋ, ਦੇ ਸੀਸ ਬੰਧਾਈ।
ਕੁਲਹਾ੩ ਕੇ ਅੂਪਰ ਬਧੀ, ਦੁਤਿ ਹੁਇ ਗਈ ਦੂਨੀ।
ਗਾਨ ਸਜ਼ਚਿਦਾਨਦ ਮਹਿ, ਬ੍ਰਿਤਿ ਟਿਕੀ ਚਅੂਨੀ ॥੩॥
ਤਕਮਾ੪ ਇਹ ਤਵ ਪੰਥ ਕੋ, ਜਗ ਸਜੈ ਨਿਰਾਲਾ।
ਦੋਨਹੁ ਲੋਕ ਸੁਧਾਰ ਦਿਯ, ਗੁਰ ਬਖਸ਼ ਬਿਸਾਲਾ*।
ਨਿਤਪ੍ਰਤਿ ਦੇਗ ਕਰਾਹਿ ਕੀ, ਦੀਜਹਿ ਸੰਗ ਚੇਲੇ।
ਕਾਰਦਾਰ ਪਰ ਗੁਰ ਹੁਕਮ, ਹੋਯੋ ਤਿਸ ਬੇਲੇ ॥੪॥
ਦਯਾਰਾਮ ਪ੍ਰੋਹਤ ਬਲੀ, ਕੀਨੋ ਰਣ ਭਾਰੀ।
ਕਰਤਿ ਭਏ ਬਸ਼ਸ਼ ਤਬੈ, ਤਿਸ ਓਰ ਨਿਹਾਰੀ।
ਢਾਲਾ ਬਖਸ਼ੋ ਆਪਨੋ, ਪੁਨ ਪਟਾ ਲਿਖਾਯੋ।
ਇਨ ਪੂਜਹਿ ਦਰਸ਼ਨ ਕਰੈ, ਪਾਵਹਿ ਮਨ ਭਾਯੋ ॥੫॥
ਤੀਨਹੁ ਬੈਠੇ ਭਾਨਜੇ, ਦੀਨੀ ਬਹੁ ਧੀਰਾ।
ਦੋਨਹੁ ਭ੍ਰਾਤਾ ਸੁਰਗ ਗੇ, ਜਿਹ ਗਤਿ ਬਡ ਬੀਰਾ੫।
ਸਫਲ ਮਰਨ ਛਜ਼ਤ੍ਰੀਨ ਕੋ, ਰਿਪੁ ਮਾਰਤਿ ਮਰਿਬੋ।
ਕਜ਼੍ਰਧਤਿ ਹੁਇ ਆਗੇ ਚਲਨਿ, ਪਗ ਪਾਛ ਨ ਧਰਿਬੋ ॥੬॥
ਨਹੀਣ ਸੋਚਿਬੇ ਜੋਗ੬ ਸੋ, ਨਿਜ ਧਰਮ ਸਮੇਤਾ।


੧ਪਾਓਗੇ।
੨ਪਾੜਕੇ।
੩ਅੁਦਾਸੀਆਣ ਦੀ ਟੋਪੀ ਚੌਕਲੀ ਜੋ ਵਿਜ਼ਚੋਣ ਅੁਜ਼ਚੀ ਹੁੰਦੀ ਹੈ। ।ਫਾ:, ਕੁਲਹ = ਟੋਪੀ, ਤਾਜ॥।
੪ਮਰਾਤਬੇ ਦਾ ਚਿੰਨ੍ਹ (ਪਜ਼ਗ ਸਹਿਤ ਟੋਪੀ।)
*ਦੇਖੋ ਅੁਦਾਸੀ ਕਿਸ ਤਰ੍ਹਾਂ ਗੁਰੂ ਘਰ ਨਾਲ ਮਿਲੇ ਆ ਰਹੇ ਹਨ। ਜੋ ਅੁਦਾਸੀ ਆਪ ਲ਼ ਗੁਰੂ ਗ੍ਰਿਹ ਤੋਣ ਦੂਰ
ਦਜ਼ਸਦੇ ਹਨ ਅੁਹ ਇਤਿਹਾਸ ਵਿਰੁਜ਼ਧ ਜਾ ਰਹੇ ਹਨ। ਗੁਰੂ ਕੀ ਮਿਹਰ ਹੋ ਰਹੀ ਹੈ ਤੇ ਅੁਦਾਸੀ ਵਡਕਾ ਸੇਵਾ
ਵਿਚ ਸਨਮੁਖ ਨਿਭ ਰਿਹਾ ਹੈ, ਤੇ ਸੰਪ੍ਰਦਾ ਸਮੇਤ ਅੁਸਤੇ ਬਖਸ਼ਸ਼ ਕਰ ਰਹੇ ਹਨ।
੫ਜਿਨ੍ਹਾਂ ਦੀ ਗਤੀ ਬੜੇ ਸੂਰਮਿਆਣ ਵਾਲੀ ਹੋਈ।
੬ਸ਼ੋਕ ਕਰਨ ਯੋਗ।

Displaying Page 228 of 375 from Volume 14