Sri Gur Pratap Suraj Granth

Displaying Page 23 of 494 from Volume 5

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੫) ੩੬

ਜਾਤਿ ਅਚਾਨਕ ਅੁਰ ਲਗਿ ਧਰਕਾ੨।
ਸ਼ਾਹੁ ਨਿਕਟ ਤੂਰਨ ਚਲਿ ਗਯੋ।
ਗੁਰ ਬੈਠੇ ਦਿਖਿ ਦੁਖਿ ਅਤਿ ਭਯੋ ॥੮॥
ਹਾਥ ਜੋਰਿ ਬੋਲੋ ਢਿਗ ਸ਼ਾਹੂ।
ਮਨਕੇ ਹੁਤੇ ਮੋਰ ਘਰ ਮਾਂਹੂ।
ਰਹੇ ਖੋਜਿ ਸੋ ਅਬਿ ਨਹਿ ਪਾਏ।
ਪੁਨ ਨਰ ਬ੍ਰਿੰਦ ਬਗ਼ਾਰ ਪਠਾਏ ॥੯॥
ਖੋਜ ਰਹੇ ਨਹਿ ਕਿਤ ਹੂੰ ਪਾਏ।
ਸਭਿ ਥਲ ਤੇ ਛੂਛੇ ਨਰ ਆਏ।
ਅਬਿ ਜੇ ਦੇਰ ਕਰੋ ਦਿਨ ਕੋਇ।
ਆਨਹਿ ਖੋਜ ਨਗਰ ਜਿਸ ਹੋਇ ॥੧੦॥
ਇਮ ਕਹਿ ਚੰਦੂ ਤੂਸ਼ਨਿ ਹੋਯੋ।
ਸ਼ਾਹੁ ਬਦਨ ਗੁਰੁ ਕੋ ਤਬਿ ਜੋਯੋ।
ਰਿਸ ਕੁਛ ਕਹੋ ਪਿਖੋ ਇਤ ਕਹਾਂ੩।
ਪ੍ਰਭੂ ਦਰਗਾਹ ਏਕ ਸਮ ਜਹਾਂ ॥੧੧॥
ਬਦਲਾ ਪਿਤ ਕੋ ਲੇਵੈਣ ਤਹਾਂ।
ਨਰਕ ਸਗ਼ਾਇ ਪਾਪੀਅਨਿ ਮਹਾਂ।
ਕਹੀ ਪੀਰ ਕੀ ਇਕ ਅੁਰ ਬੀਚ*।
ਕਰੋ ਕੁਕਰਮ ਜਥਾ ਇਹ ਨੀਚ ॥੧੨॥
ਦੁਤੀਏ ਗੁਰੂ ਕਹੋ ਬਹੁ ਬਾਰ।
ਜਾਨੋ ਨਿਸ਼ਚੈ ਕਰਿ ਨਿਰਧਾਰ।
ਬਿਨਾ ਸੰਦੇਹ ਸ਼ਾਹੁ ਤਬਿ ਕਹੋ।
ਚੰਦੂ ਅਪਰਾਧੀ ਮਨ ਲਹੋ ॥੧੩॥
ਹਮਰੇ ਸੀਸ ਦੋਸ਼ ਨਹਿ ਧਰੀਅਹਿ।
ਕਿਮ ਦਰਗਾਹ ਨ ਬੈਰ ਸੰਭਰੀਅਹਿ।
ਇਹਾਂ ਨਿਬੇਰੋ ਬਦਲਾ ਸਾਰੇ।
ਹਮ ਕੋ ਆਸ਼ਿਖ ਬਚਨ ਅੁਚਾਰੋ ॥੧੪॥
ਜੇ ਹਮਰੀ ਕੁਛ ਲਖਹੁ ਖੁਟਾਈ।


੧ਨਿਛ ਪਈ।
੨ਧੜਕਾ ਲਗਾ।
੩(ਗੁਰੂ ਜੀ ਨੇ) ਕਹਿਆ, ਹੇ ਬਾਦਸ਼ਾਹ! ਇਧਰ ਕੀ ਦੇਖਦੇ ਹੋ।
* ਦੇਖੋ ਇਸੇ ਅੰਸੂ ਦੇ ਅੰਕ ੩੬ ਦੀ * ਨਿਸ਼ਾਨ ਵਾਲੀ ਟੂਕ।

Displaying Page 23 of 494 from Volume 5