Sri Gur Pratap Suraj Granth

Displaying Page 230 of 409 from Volume 19

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਐਨ ੧) ੨੪੩

ਨਾਂਹਿ ਤ ਪਹੁਚੈਣ ਤੁਰਕ ਵਿਸ਼ੇਸ਼।
ਸਰਬ ਭਾਂਤਿ ਤੇ ਦੁਖ ਅੁਪਜੈਹੈਣ।
ਓਜ ਪਾਇ ਕਰਿ ਹਾਲਾ ਲੈਹੈ ॥੩੫॥
ਸੁਨਿ ਸ਼੍ਰੀ ਮੁਖ ਤੇ ਪੁਨ ਮੁਸਕਾਏ।
ਕੋਣ ਤੁਮ ਅਪਨੋ ਭਲੋ ਨ ਭਾਏ?
ਅਵਿਨੀ ਪੁਰਿ ਸਿਰ੍ਹੰਦ ਕੀ ਸਾਰੀ।
ਇਹਾਂ ਲਗਾਵਨ ਹੇਤੁ ਅੁਚਾਰੀ ॥੩੬॥
ਭਲੇ ਪਦਾਰਥ ਜੋ ਤਹਿ ਹੁਤੇ।
ਸਗਰੇ ਅੁਪਜਤਿ ਸਾਦਲ ਇਤੇ।
ਕੇਚਿਤ ਦਿਨ ਹੁਇ ਤੁਰਕ ਬਿਨਾਸੀ।
ਰਾਜ ਖਾਲਸੇ ਕੋ ਹੁਇ ਰਾਸੀ ॥੩੭॥
ਮੋਠ ਬਾਜਰੀ ਅੰਗੀਕਾਰਹੁ।
ਅਪਰ ਨ ਹੁਇ ਇਸ ਦੇਸ਼ ਅੁਚਾਰਹੁ।
ਸਵਾ ਜਾਮ ਦਿਨ ਚਰਿ ਹੈ ਜਾਵਦ।
ਤੁਮਰੀ ਮਤਿ ਥਿਰ ਰਹੈ ਨ ਤਾਵਦ ॥੩੮॥
ਬਚਨ ਹਟਾਵਨਿ ਰਹੇ ਨ ਮਾਨਾ।
ਤਅੂ ਸੁਨਹੁ ਇਹ ਦੇਸ਼ ਮਹਾਨਾ।
ਸਨੇ ਸਨੇ ਗੋਧੁਮ ਹੁਇ ਜਾਇ*।
ਦਿਨ ਪ੍ਰਤਿ ਬਸਤਿ ਰਹੈ ਅਧਿਕਾਇ ॥੩੯॥
ਅਪਰ ਕਾਜ ਤੁਮ ਬਹੁਤ ਬਿਗਾਰਾ।
ਮਾਨੋਣ ਬਾਕ ਨ ਜਥਾ ਅੁਚਾਰਾ।
ਨਾਂਹਿ ਤ ਸਕਲ ਵਸਤੁ ਇਸ ਦੇਸ਼।
ਅੁਪਜਤਿ ਨਿਤ ਪ੍ਰਤਿ ਹੋਤਿ ਬਿਸ਼ੇਸ਼ ॥੪੦॥
ਡਲ ਸਿੰਘ ਆਦਿਕ ਗਨ ਬੈਰਾਰ।


*ਇਹ ਸਾਰੇ ਵਰ ਹੁਣ ਸਫਲ ਹੋ ਰਹੇ ਹਨ। ਇਹ ਪੇਸ਼ੀਨਗੋਈ ਕੈਸੀ ਪੂਰੀ ਹੋਈ ਹੈ। ਗੁਰੂ ਜੀ ਇਹ ਸੰਮਤ
੧੭੬੦ ਤੇ ੧੮੬੫ ਦੇ ਵਿਚਾਲੇ ਵਿਚਾਲੇ ਅੁਚਾਰ ਰਹੇ ਹਨ। ਕਵੀ ਜੀ ਇਹ ਵਾਕ ੧੮੯੦ ਤੋਣ ੧੯੦੦
ਸੰਮਤ ਦੇ ਵਿਚਾਲੇ ਲਿਖ ਰਹੇ ਹਨ, ੧੯੦੦ ਵਿਚ ਕਵੀ ਜੀ ਦਾ ਦੇਹਾਂਤ ਹੋ ਗਿਆ ਸੀ। ਰੋਪੜ ਤੋਣ ਵਜ਼ਡੀ
ਨਹਿਰ ਖੁਹਲੀ ਗਈ ਜਿਸ ਦੇ ਪਾਂੀ ਨੇ ਸਾਰੇ ਮਾਲਵੇ ਲ਼ ਸਰਸਬਗ਼ ਕੀਤਾ, ਜਿਥੇ ਹੁਣ ਕਂਕਾਣ ਕਮਾਦ ਸਭ
ਕੁਛ ਹੋ ਰਿਹਾ ਹੈ। ਇਹ ਨਹਿਰ ਸਰਕਾਰ ਅੰਗ੍ਰੇਗ਼ੀ ਤੇ ਮਾਲਵੇ ਦੀਆਣ ਰਿਆਸਤਾਂ ਨੇ ਰਲਕੇ ਸੰਨ ੧੮੮੨
ਅਰਥਾਤ ਸੰਮਤ ੧੯੩੯ ਵਿਚ ਬਣਾਈ ਸੀ। ਕਵੀ ਜੀ ਲ਼ ਚੜ੍ਹ ਗਿਆਣ ਤਦੋਣ ੩੯ ਵਰ੍ਹੇ ਹੋ ਗਏ ਸਨ। ਗੁਰੂ ਕੇ
ਵਾਕ ਅੁਚਾਰਨ ਤੋਣ ਅਰ ਕਵੀ ਜੀ ਦੇ ਇਸ ਵਾਕ ਲ਼ ਲਿਖਂ ਤੋਣ ਬਹੁਤ ਅਰਸਾ ਬਾਦ ਪੇਸ਼ੀਨਗੋਈ ਸਜ਼ਚੀ ਹੋਈ।
ਇਸ ਤੋਣ ਸਿਜ਼ਧ ਹੋ ਗਿਆ ਕਿ ਕਵੀ ਜੀ ਨੇ ਨਹਿਰ ਵੇਖਕੇ, ਮਾਲਵਾ ਵਸਦਾ ਵੇਖਕੇ ਯਾ ਸੁਣਕੇ ਇਹ ਸਾਖੀ
ਨਹੀਣ ਲਿਖੀ, ਇਹ ਸਾਖੀ ਪੁਰਾਤਨ ਹੈਸੀ ਤੇ ਸਹੀ ਹੈਸੀ, ਕਵੀ ਜੀ ਨੇ ਲਿਖੀ ਤੇ ਦੇਖੋ ਕਿ ਗੁਰੂ ਕੇ ਵਾਕ ਸਮੇਣ
ਸਿਰ ਸਭ ਸਜ਼ਚ ਹੋਏ।

Displaying Page 230 of 409 from Volume 19