Sri Gur Pratap Suraj Granth

Displaying Page 231 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੨੪੬

ਨਮੋ ਨਮੋ ਗੁਰ ਗਾਨ ਅੁਦਾਰ!
ਸੁਮਗ ਬਤਾਵਨ ਮਹਿਣ ਪਰਧਾਨ।
ਰਾਵਰਿ ਕੇ ਸਮਾਨ ਨਹਿਣ ਆਨ ॥੫੨॥
ਸ਼੍ਰੀ ਗੁਰ ਅੰਗਦ ਤਬਹਿ ਬਖਾਨਾ।
ਹਮ ਪੀਛੈ ਕਾ ਕ੍ਰਿਤ ਤੈਣ ਠਾਨਾ?
ਘਨ ਬਰਖਾਇ ਤਪਾ ਮਰਵਾਯੋ।
ਅਪਨ ਆਪ ਕੋ ਮਹਿਦ ਜਨਾਯੋ ॥੫੩॥
ਸਤਿਗੁਰ ਕੋ ਘਰ ਹੈ ਨਿਤ ਨੀਵਾ।
ਹੋਨਿ ਹੰਕਾਰ ਥਾਂਵ ਨਹਿਣ ਥੀਵਾ*੧।
ਪਾਪੀ ਤਪਾ ਕੁਕਰਮ ਕਰੰਤਾ।
ਅੰਤ ਸਮੈ ਦੁਖ ਨਰਕ ਲਹੰਤਾ ॥੫੪॥
ਫਲਦਾਤਾ ਈਸ਼ੁਰ ਸਭਿ ਕਾਣਹੂ।
ਜੀਵ ਅਬਲ੨ ਕਿਸ ਗਿਨਤੀ ਮਾਂਹੂ।
ਕਾਰਨ ਕਰਨ ਏਕ ਜਗ ਨਾਥਾ।
ਕਰਤਿ ਕਰਾਵਤਿ ਸੋ ਸਭਿ ਸਾਥਾ ॥੫੫॥
ਅਪਨ ਆਪ ਨਿਜ ਕ੍ਰਿਤ ਪ੍ਰਕ੍ਰਿਤ ਮਹਿਣ।
ਨਹੀ ਅਰੋਪਹਿਣ ਕਬਿ ਸੁਧੀਰ ਲਹਿ੩।
ਏਕੰਕਾਰ ਆਸਰੋ ਕਰਿ ਕੈ।
ਨਹੀਣ ਜਨਾਵਹਿਣ ਆਪਾ ਹਰਿ ਕੈ੪ ॥੫੬॥
ਸੁਨਿ ਸ਼੍ਰੀ ਅਮਰ ਬੰਦਨਾ ਠਾਨੀ।
ਭੋ ਗੁਰ! ਬਖਸ਼ਹੁ ਮਤਿ ਅਨੁਜਾਨੀ।
ਅਬਿ ਤੇ ਫੇਰ ਨ ਕਰਿਹੌਣ ਐਸੇ।
ਆਪਾ ਮੈਣ ਨ ਜਨਾਵੌਣ ਕੈਸੇ ॥੫੭॥
ਇਹੁ ਤੁਮਰੋ ਅਪਰਾਧ ਮਹਾਨਾ।
ਸਹੋ ਨ ਗਯੋ ਤਬਹਿ ਕ੍ਰਿਤ ਠਾਨਾ।


*ਪਾ:-ਮਨ ਹੰਕਾਰ ਥਾਨ ਨਹਿ ਥੀਵਾਣ।
੧ਹੰਕਾਰ ਹੋਣ ਦਾ ਥਾਂ ਨਹੀਣ।
੨ਬਲ ਤੋਣ ਰਹਿਤ।
੩ਤੂੰ ਸਮਝ ਲੈ ਆਪਣੇ ਆਪ (ਆਤਮਾ) ਵਿਚ ਕਦੇ ਬੁਜ਼ਧੀਮਾਨ ਲੋਕ ਨਿਜ ਕ੍ਰਿਤਜ਼ਤ ਯਾ ਪਰ ਕ੍ਰਿਤਜ਼ਤ ਧਰਮ
ਅਰੋਪਨ ਨਹੀਣ ਕਰਦੇ।
(ਅ) (ਜੀਵ) ਆਪੋ ਆਪਣੇ ਸੁਭਾਵ ਵਿਚ ਆਪ ਕ੍ਰਿਤ ਕਰਦੇ ਹਨ, ਸੁਧੀਰ ਇਹ ਦੇਖਕੇ (ਈਸ਼ਰ ਹੀ ਕਰਨ
ਕਾਰਨ ਤੇ ਫਲ ਦਾਤਾ ਹੈ ਅਪਨੀ ਹੰਤਾ ਮਮਤਾ ਈਸ਼ਰ ਵਿਚ) ਨਹੀਣ ਅਰੋਪਦੇ।
੪ਆਪਾ ਭਾਵ ਦੂਰ ਕਰਕੇ।

Displaying Page 231 of 626 from Volume 1