Sri Gur Pratap Suraj Granth

Displaying Page 232 of 448 from Volume 15

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੩) ੨੪੪

੨੪. ।ਭਾਈ ਨਦ ਲਾਲ॥
੨੩ੴੴਪਿਛਲਾ ਅੰਸੂ ਤਤਕਰਾ ਰੁਤਿ ੩ ਅਗਲਾ ਅੰਸੂ>>੨੫
ਦੋਹਰਾ: ਨਦ ਲਾਲ ਕੀ ਬਾਰਤਾ,
ਕਹੌਣ ਸੁਨਹੁ ਮਤਿ ਲਾਇ।
ਜਿਮ ਸਤਿਗੁਰ ਸੋਣ ਮਿਲਿ,
ਰਹੋ ਆਨਦ ਲਹਿ ਅਧਿਕਾਇ ॥੧॥
ਚੌਪਈ: ਖਜ਼ਤ੍ਰੀ ਹੁਤੋ ਮਹਾਂ ਧਨਵੰਤਾ।
ਤਿਸ ਕੇ ਗ੍ਰਿਹ ਜਨਮੋਣ ਮਤਿਵੰਤਾ*।
ਧਰਮ ਬੈਸ਼ਨੋ ਧਾਰਨ ਕਰੇ।
ਇਸ ਕੋ ਪਿਤਾ ਭਾਅੁ੧ ਮਨ ਧਰੇ ॥੨॥
ਜਬਿ ਦਾਦਸ਼ ਸੰਮਤ ਕੋ ਹੋਵਾ।
ਇਕ ਦਿਨ ਬਿਚਰਤਿ ਪਿਤ ਨੇ ਜੋਵਾ।
-ਅਬਹਿ ਅੁਚਿਤ ਕੰਠੀ ਬਧਵਾਵਨਿ-।
ਅੁਰ ਬਿਚਾਰ ਕਿਯ ਗੁਰੂ ਬੁਲਾਵਨਿ ॥੩॥
ਹਿਤ ਅੁਪਦੇਸ਼ ਬਿਠਾਯਹੁ ਪਾਸ।
ਕਹਿ ਸੁਤ ਸੋਣ ਹਮ ਹੈਣ ਹਰਿ ਦਾਸ।
ਗੁਰੂ ਬੈਸ਼ਨੋ ਧਾਰਨ ਕਰੋ।
ਤਿਸ ਆਗਾ ਕੇ ਨਿਤ ਅਨੁਸਰੋ ॥੪॥
ਕੰਠੀ ਅਪਨੇ ਕੰਠ ਬੰਧਵਾਹੁ।
ਧਰਮ ਬੈਸ਼ਨੋ ਕੇ ਮਹਿ ਆਵਹੁ।
ਇਮ ਕਹਿ ਲਿਯੋ ਬੁਲਾਇ ਬੈਰਾਗੀ।


*ਭਾਈ ਨਦ ਲਾਲ ਜੀ ਦੇ ਪਿਤਾ ਦਾ ਨਾਮ ਛਜ਼ਜੂ ਰਾਮ ਜੀ ਸੀ ਜੋ ਖਤ੍ਰੀ ਜਾਤੀ ਦੇ ਸਨ। ਨਦ ਲਾਲ ਜੀ ਦਾ
ਜਨਮ ਗ਼ਨੀ ਵਿਚ ਹੋਇਆ ਜਿਜ਼ਥੇ ਅੁਹਨਾਂ ਦੇ ਪਿਤਾ ਜੀ ਮੀਰ ਮੁਨਸ਼ੀ ਸਨ। ਅਠਾਰਾਣ ਅੁਨੀਣ ਵਰ੍ਹੇ ਦੀ ਅੁਮਰ
ਵਿਚ ਆਪ ਮੁਲਤਾਨ ਆ ਰਹੇ, ਇਥੇ ਹੀ ਆਪ ਦਾ ਇਕ ਸਿਜ਼ਖ ਘਰਾਣੇ ਵਿਚ ਵਿਵਾਹ ਹੋਇਆ। ਫਿਰ
ਸ਼ਾਹਗ਼ਾਦਾ ਮੁਅਜ਼ਗ਼ਮ ਪਾਸ ਨੌਕਰ ਹੋਏ। ਔਰੰਗਗ਼ੇਬ ਦੀ ਸਲਾਹ ਆਪ ਲ਼ ਮੁਸਲਮਾਨ ਕਰਨ ਦੀ ਹੋ ਆਈ ਤਾਂ
ਆਪ ਸ਼ਾਹਗ਼ਾਦੇ ਦੀ ਨੌਕਰੀ ਛਜ਼ਡਕੇ ਅਨਦਪੁਰ ਆ ਰਹੇ। ਅਨਦਪੁਰ ਦੇ ਵਡੇ ਜੰਗ ਮਗਰੋਣ ਆਪ ਮੁਲਤਾਨ
ਰਹਿਕੇ ਸਿਜ਼ਖੀ ਦਾ ਪ੍ਰਚਾਰ ਕਰਦੇ ਰਹੇ ਤੇ ਅੁਥੇ ਹੀ ਚਲਾਂਾ ਹੋਇਆ। ਗੁਰੂ ਸਿਜ਼ਖੀ ਵਿਚ ਆਪ ਦਾ ਰੁਤਬਾ
ਭਾਈ ਗੁਰਦਾਸ ਦੇ ਤੁਜ਼ਲ ਹੈ, ਬਾਣੀ ਆਪ ਦੀ ਸਿਜ਼ਖੀ ਵਿਚ ਪ੍ਰਮਾਂੀਕ ਮੰਨੀ ਜਾਣਦੀ ਹੈ। ਆਪ ਨੇ ਫਾਰਸੀ ਨਗ਼ਮ
ਨਸਰ ਵਿਚ ਅਨੇਕ ਗ੍ਰੰਥ ਰਚੇ ਹਨ। ਇਨ੍ਹਾਂ ਵਿਚੋਣ ਕਈਆਣ ਦਾ ਤਰਜਮਾ ਖਾ: ਟ੍ਰੈ: ਸੁਸੈਟੀ ਨੇ ਛਾਪਿਆ ਹੈ।
ਪ੍ਰਸਿਧ ਨਾਮ ਇਹ ਹਨ:-
੧. ਦੀਵਾਨ ਗੋਯਾ। ੨. ਗ਼ਿੰਦਗੀ ਨਾਮਾ। ੩. ਜੋਤ ਵਿਕਾਸ ਹਿੰਦੀ।
੪. ਜੋਤ ਵਿਕਾਸ ਫਾਰਸੀ। ੫. ਤੌਸੀਫੋਸਨਾ। ੬. ਗੰਜ ਨਾਮਾ।
੭. ਅਰਗ਼ੁਲ ਇਲਾਗ਼। ੮. ਖਾਤਮਾਹ। ੯. ਇਨਸ਼ਾ ਦਸਤੂਰ।
ਆਪ ਦੀ ਸੰਤਾਨ ਵਿਚ ਇਸ ਵੇਲੇ ਬੀ ਸ਼੍ਰੀ ਗੁਰੂ ਘਰ ਦਾ ਪ੍ਰੇਮ ਬਹੁਤ ਹੈ।
੧(ਵੈਸ਼ਨੋ ਧਰਮ ਵਿਚ) ਪ੍ਰੇਮ।

Displaying Page 232 of 448 from Volume 15