Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੫) ੨੪੪
੨੬. ।ਅੰਮ੍ਰਿਤ ਰਾਯ ਕਵੀ। ਚੰਦਨ ਕਵਿ॥
੨੫ੴੴਪਿਛਲਾ ਅੰਸੂ ਤਤਕਰਾ ਰੁਤਿ ੫ ਅਗਲਾ ਅੰਸੂ>>੨੭
ਦੋਹਰਾ: ਸਭਾ ਸਰਬ ਕਵੀਅਨਿ ਬਿਖੈ, ਇਸ ਬਿਧਿ ਭਯੋ ਸੰਬਾਦ।
ਧੰਨ ਧੰਨ ਸਭਿ ਹੀ ਕਹੈਣ, ਰਿਦੈ ਅਧਿਕ ਅਹਿਲਾਦ ॥੧॥
ਚੌਪਈ: ਅੁਠੇ ਪ੍ਰਭੂ ਮੰਦਰ ਕੋ ਗਏ।
ਨਾਨਾ ਰਸ ਅਹਾਰ ਅਚਿ ਲਏ।
ਪੁਨ ਪ੍ਰਯੰਕ ਪਰ ਕਰੋ ਅਰਾਮੂ।
ਇਮ ਸੰਬਾਦ ਕਵਿਨਿ੧ ਅਭਿਰਾਮੂ ॥੨॥
ਦੇਸ਼ ਬਿਦੇਸ਼ਨਿ ਮਹਿ ਕਵਿ ਗੁਨੀ।
ਆਵੈਣ ਚਲੇ ਸੁ ਕੀਰਤਿ ਸੁਨੀ।
ਦਰਬ ਕਰੋਰਹੁ ਲਗ ਬਖਸ਼ੰਤੇ।
ਜੁਗ ਲੋਕਨਿ ਕੇ ਸੁਖਨਿ ਲਭੰਤੇ ॥੩॥
ਅੰਮ੍ਰਿਤਰਾਇ ਕਵੀ ਇਕ ਆਯੋ।
ਕਰਿ ਕੀਰਤ+ ਕੋ ਕਵਿਜ਼ਤ ਲਿਆਯੋ।
ਮਿਲੋ ਪ੍ਰਥਮ ਹੂੰ ਕੀਨਿ ਪ੍ਰਣਾਮੂ।
ਬਹੁਰ ਸੁਨਾਇ ਸੁਜਸ ਅਭਿਰਾਮੂ ॥੪॥
ਕਬਿਜ਼ਤ: ਜਾਣਹੀ ਓਰ ਜਾਅੂਣ, ਅਤਿ ਆਦਰ ਤਹਾਂ ਤੇ ਪਾਅੂਣ,
ਤੇਰੇ ਗੁਨ ਗਨ ਕੋ ਅਗਾਅੂ ਗਨੈ ਸ਼ੇਸ਼ ਜੂ੨।
ਹੀਰ ਚੀਰ ਮੁਕਤਾ ਜੇ ਦੇਤਿ ਦਿਨ ਪ੍ਰਤਿ ਦਾਨ
ਤਿਨੈ ਦੇਖ ਦੇਖ ਅਭਿਲਾਖਤਿ ਧਨੇਸ਼ ਜੂ੩।
ਗੁਨਨ ਮੈਣ ਗੁਨੀ ਕਵਿ ਅੰਮ੍ਰਿਤ ਪਢਜ਼ਾ ਮੇਰੋ
ਜਬ ਇਨੈ ਹੇਰੋ ਪਾਰ ਕੀਜੇ ਅਮਰੇਸ਼ ਜੂ੪।
੧ਕਵੀਆਣ ਦਾ।
+ਪਾ:-ਕਰਿ ਕਵਿ ਗੁਰ।
੨ਜਿਸ ਤਰਫ ਮੈਣ ਜਾਣਦਾ ਹਾਂ ਓਥੋਣ ਹੀ ਆਦਰ ਪਾਂਵਦਾ ਹਾਂ। ਤੇਰੇ ਸਾਰੇ ਗੁਣਾਂ ਲ਼ ਤਾਂ ਸ਼ੇਸ਼ਨਾਗ ਪਹਿਲੇ ਤੋਣ ਹੀ
ਗਿਂ ਰਿਹਾ ਹੈ। ਭਾਵ ਇਹ ਹੈ ਕਿ ਮੈਣ ਹੋਰਨਾਂ ਦਰਬਾਰਾਣ ਵਿਚ ਜਾਕੇ ਸਾਰੇ ਥਾਂ ਹੀ ਆਦਰ ਪਾਅੁਣਦਾ ਹਾਂ ਪਰ
ਤੇਰੇ ਦਰਬਾਰ ਵਿਚ ਮੈਣ ਨਮ੍ਰੀਭੂਤ ਹੋਕੇ ਹੀ ਆ ਸਕਦਾ ਹਾਂ ਕਿਅੁਣਕਿ ਤੇਰਾ ਗੁਣ ਗਾਯਕ ਕਵੀ ਤਾਂ ਸ਼ੇਸ਼ਨਾਗ
ਆਪ ਹੈ ਅੁਸਦੇ ਸਾਹਮਣੇ ਹੋਰ ਕਵੀ ਮਾਤ ਹੈਨ, ਕਿਅੁਣਕਿ ਅੁਸਦੀ ਹਗ਼ਾਰ ਜੀਭ ਹੈ ਤੇ ਮੇਰੀ ਇਕ ਹੈ, ਅੁਹ
ਆਦਿ ਤੋਣ ਕੀਰਤ ਕਰ ਰਿਹਾ ਹੈ ਮੈਣ ਅਜ ਕਰਨ ਲਗਾ ਹਾਂ।
੩ਹੀਰੇ, ਬਸਤਰ, ਮੋਤੀ, ਜੇਹੜੇ ਆਪ ਹਰ ਰੋਗ਼ ਦਾਨ ਦੇਣਦੇ ਹੋ ਤਿੰਨ੍ਹਾਂ ਲ਼ ਵੇਖ ਵੇਖ ਕੇ ਕੁਬੇਰ ਵੀ ਚਾਹੁੰਦਾ ਹੈ
(ਕਿ ਮੈਲ਼ ਵੀ ਇਹੋ ਜਿਹਾ ਦਾਨ ਮਿਲੇ)।
੪ਹੇ ਅਮਰਾਣ (ਦੇਵਤਿਆਣ) ਦੇ ਈਸ਼ਰ ਜੀ! ਆਪ ਗੁਣੀਆਣ ਤੋਣ ਵਜ਼ਡੇ ਗੁਣੀ ਹੋ ਤੇ ਅੰਮ੍ਰਿਤ ਕਵੀ ਲ਼ (ਜਦ ਇਹ
ਦੇਖੋਗੇ ਕਿ) ਮੇਰੇ (ਗੁਣਾਂ ਦਾ) ਪੜ੍ਹਨ ਵਾਲਾ (=ਅੁਚਾਰਨ ਵਾਲਾ) ਹੈ ਤਾਂ ਪਾਰ ਕਰੋਗੇ। (ਅ) ਇਸੇ ਸਤਰ
ਦਾ ਅਰਥ ਹੋਰਵੇਣ ਵੀ ਕਰਦੇ ਹਨ:-(ਆਪ ਦੇ) ਗੁਣਾਂ (ਦੇ ਗਾਇਨ ਵਿਚ ਮੈਣ) ਗੁਨੀ ਹਾਂ, ਅੰਮ੍ਰਿਤ ਕਵੀ ਮੇਰਾ
ਨਾਮ ਹੈ (ਤੇ ਜਦੋਣ ਅਮ੍ਰੇਸ਼=) ਇੰਦਰ ਮੈਲ਼ (ਆਪ ਦੀ ਕੀਰਤੀ) ਪੜ੍ਹਦੇ ਦੇਖਦਾ ਹੈ ਤਾਂ ਪਿਆਰ ਕਰਦਾ ਹੈ।
(ੲ) ਪੰ੍ਰਤੂ ਜੇ ਇਸ ਚਰਣ ਵਿਚ ਆਏ ਪਦ ਹੇਰੋ ਤੇ ਕੀਜੈ ਲ਼ ਸ਼ੁਧ ਵਾਕਰਣਕ ਅਰਥਾਂ ਵਿਚ ਲਾਈਏ