Sri Gur Pratap Suraj Granth

Displaying Page 234 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੨੪੯

ਦੁਰਮਤਿ ਖੋਟ ਕਰਮਿ ਕਿਯ ਜੇਤਿਕ।
ਤਾਤਕਾਲ ਫਲ ਪਾਇਹੁ ਤੇਤਿਕ੧ ॥੭॥
ਸ਼ਰਣਿ ਪਰੇ ਹਮ* ਰਾਹਕ ਸਾਰੇ।
ਛਿਮਹੁ ਗੁਰੂ ਤੁਮ ਮਹਿਦ ਅੁਦਾਰੇ।
ਸੁਨਿ ਸਤਿਗੁਰ ਤਿਨ ਦਿਸ਼ ਪਿਖਿ ਬਿਕਸੇ।
ਬਾਕ ਸੁਧਾ, ਸਸਿ ਮੁਖ ਤੇ੨ ਨਿਕਸੇ ॥੮॥
ਸਭਿ ਜਗ ਮਿਜ਼ਥਾ ਰੂਪ ਨਿਹਰੈਣ।
ਹਮ ਕਾਹੂ ਸੰਗ ਬੈਰ ਨ ਕਰੈਣ।
ਮਿਜ਼ਥਾ ਮਾਨ ਅਪਰ ਅਪਮਾਨ੩।
ਹਰਖ ਸ਼ੋਕ ਹਮ ਨਾਹਿਨ ਠਾਨਿ ॥੯॥
ਕਰਹਿ ਕਰਮ ਜਸ, ਤਸ ਫਲ ਪਾਵਹਿ।
ਬੁਰਾ ਭਲਾ ਨਿਸ਼ਫਲ ਨਹਿਣ ਜਾਵਹਿ।
ਮਿਜ਼ਥਾ ਮਹਿਣ ਗਾਨੀ ਨਹਿਣ ਰਚੇ।
ਸਾਚ ਸਰੂਪ ਬੀਚ ਨਿਤਿ ਮਚੇ ॥੧੦॥
ਦੁਬਿਧਾ੪ ਤੁਮ ਮਹਿਣ ਦੇਖੀ ਭੂਰਿ।
ਹਮ ਤਾਗੋ ਤਬਿ ਗ੍ਰਾਮ ਖਡੂਰ।
ਤੁਮ ਕੋ ਸੰਕਟ ਕੋਇ ਨ ਹੋਇ।
ਬਸਹੁ ਸਦਨ ਮੈਣ, ਸਭਿ ਸੁਖ ਜੋਇ ॥੧੧॥
ਹਮ ਤੋ ਜਹਿਣ ਬੈਠਹਿਣ ਹਰਖਾਵਹਿਣ।
ਕਿਤਿ ਤੇ ਪਾਇ ਨ ਕਿਤਹੁਣ ਗਵਾਵਹਿਣ੫।
ਹਾਨ ਲਾਭ ਹਮਰੇ ਕਿਮ ਨਾਂਹੀ।
ਮੰਗਲ ਹੈ ਇਸ ਜੰਗਲ ਮਾਂਹੀ ॥੧੨॥
ਸੁਨਿ ਰਾਹਕਿ ਗਹਿ ਪਦ ਅਰਬਿੰਦ।
ਛਿਮਹੁ ਛਿਮਹੁ ਤੁਮ ਰੂਪ ਗੁਬਿੰਦ।
ਚਲਿ ਕੈ ਗ੍ਰਾਮ ਪ੍ਰਵੇਸ਼ਨ ਕੀਜੈ।
ਤਾਗ ਆਨ, ਨਿਜ ਥਾਨ ਬਸੀਜਹਿ ॥੧੩॥


੧ਤਿਤਨਾ।
*ਪਾ:-ਅਬ।
੨ਚੰਦ ਵਰਗੇ ਮੂੰਹ ਤੋਣ।
੩ਮਾਨ ਅਤੇ ਅਪਮਾਨ ਮਿਥਿਆ ਹਨ, ਅਪਰ ਦਾ ਅਰਥ ਏਥੇ-ਅਤੇ-ਹੈ। (ਅ) ਦੂਸਰੇ ਦਾ ਅਨਾਦਰ (ਤੇ
ਆਪਣਾ) ਮਾਨ ਝੂਠੇ ਹਨ। (ੲ) ਦੂਸਰੇ ਦਾ ਅਪਮਾਨ ਕਰਨਾ ਅਸਾਂ ਝੂਠਾ ਮੰਨਿਆ ਹੈ।
੪ਵੈਰ ਭਾਵ।
੫ਭਾਵ ਵਸਤੀ ਅੁਜਾੜ ਕਿਤੇ ਬੀ ਸਾਡਾ ਹਰਖ ਵਧਦਾ ਘਟਦਾ ਨਹੀਣ।

Displaying Page 234 of 626 from Volume 1