Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧੨) ੨੪੭
੩੧. ।ਸੈਫਦੀਨ ਪਾਸੋਣ ਵਿਦਾ। ਅਹਿਦੀਏ ਭਾਲਂ ਆਏ॥
੩੦ੴੴਪਿਛਲਾ ਅੰਸੂ ਤਤਕਰਾ ਰਾਸਿ ੧੨ ਅਗਲਾ ਅੰਸੂ>>੩੨
ਦੋਹਰਾ: ਬਸੇ ਚੁਮਾਸਾ ਸਤਿਗੁਰੂ,
ਡੇਰਾ ਕੀਨਿ ਮੁਕਾਮ।
ਸੈਫਦੀਨ ਸੇਵਾ ਕਰਹਿ,
ਨਿਤ ਪ੍ਰਤਿ ਆਇ ਸਲਾਮ ॥੧॥
ਚੌਪਈ: ਸੰਗਤਿ ਗੁਰ ਕੀ ਠਾਨਿ ਹਮੇਸ਼ੂ।
ਤੋਣ ਤੋਣ ਚਿਤ ਮਹਿ ਪ੍ਰੇਮ ਵਿਸ਼ੇਸ਼ੂ।
ਕਬਹੂੰ ਲੇ ਨਿਜ ਸੰਗ ਸਿਧਾਰਹਿ।
ਸਦਨ ਆਪਨੇ ਜਾਇ ਬਿਠਾਰਹਿ ॥੨॥
-ਪਰਚੇ ਰਹੈਣ ਇਹਾਂ ਚਿਰਕਾਲਾ-।
ਯਾਂ ਤੇ ਠਾਨਤਿ ਜਤਨ ਬਿਸਾਲਾ।
ਅਨਿਕ ਭਾਂਤਿ ਕੀ ਬਾਤ ਸੁਨਾਵੈ।
ਘਰ ਅੰਤਰ ਕੇ ਬਾ੧ ਦਿਖਾਵੈ ॥੩॥
ਬਹੁਰ ਫਰਸ਼ ਸੁੰਦਰ ਡਸਵਾਵੈ।
ਕਰਿ ਬਿਨਤੀ ਸਨਮਾਨ ਬਿਠਾਵੈ।
ਚਾਰੂ ਚੌਪਰ ਅਜ਼ਗ੍ਰ ਬਿਛਾਵੈ।
ਖੇਲੈ ਗੁਰ ਸੋਣ ਡਲਨ ਰੁੜਾਵੈ੨ ॥੪॥
ਇਕ ਦੁਇ ਜਾਮ ਸਦਨ ਮਹਿ ਰਾਖੈ।
ਖੇਲਨਿ ਹਿਤ ਪੁਨ ਪੁਨ ਮੁਖ ਭਾਖੈ।
ਖਾਨ ਪਾਨ ਕੀ ਸੇਵਾ ਕਰੈ।
ਸਿਵਰ ਬਿਖੈ ਬਸਤੂ ਸਭਿ ਧਰੈ ॥੫॥
ਘ੍ਰਿਤ ਮਿਸ਼ਟਾਨ ਅੰਨ ਗਨ ਨੀਕੇ।
ਅਪਰ ਅਹਾਰ ਜਿ ਭਾਵਤਿ ਜੀ ਕੇ।
ਦੁਗਧ ਦਧੀ ਤੇ ਆਦਿਕ ਜੇਈ।
ਹਿੰਦੁਨਿ ਤੇ ਪਹੁਚਾਵਤਿ ਤੇਈ ॥੬॥
ਚਹਿਯਤਿ ਵਸਤੁ ਸਿਵਰ ਮਹਿ ਜੋਇ।
ਨਿਜ ਬੁਧਿ ਤੇ ਭੇਜੈ ਤਹਿ ਸੋਇ।
ਫਲ ਰਸਾਲ ਕੇ੩ ਸਾਦਲ ਜੇਤੇ।
੧ਘਰ ਦੇ ਅੰਦਰ ਦੇ ਬਾਗ।
੨ਡਲ (ਪਾਸੇ) ਰੇੜ ਕੇ।
੩ਅੰਬਾਣ ਦੇ।