Sri Gur Pratap Suraj Granth

Displaying Page 234 of 386 from Volume 16

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੪) ੨੪੬

੩੨. ।ਸ਼ਸਤ੍ਰ ਮਾਂਜਂੇ। ਦੁਸਹਿਰਾ॥
੩੧ੴੴਪਿਛਲਾ ਅੰਸੂ ਤਤਕਰਾ ਰੁਤਿ ੪ ਅਗਲਾ ਅੰਸੂ>>੩੩
ਦੋਹਰਾ: ਪਾਵਸ ਬੀਤੀ ਅਨਦ ਸੋਣ,
ਸਰਦ ਪ੍ਰਬਿਰਤੀ ਆਇ।
ਪਿਤਰਨਿ ਪਛ ਤੇ ਨੌਰਤੇ,
ਚੰਡੀ ਜਗਤ ਮਨਾਇ੧ ॥੧॥
ਲਲਿਤਪਦੁ ਛੰਦ: ਹੁਕਮ ਕੀਨਿ ਸ਼੍ਰੀ ਸਤਿਗੁਰ ਪੂਰੇ
ਸ਼ਸਤ੍ਰ ਨਿਕਾਸੋ ਸਾਰੇ।
ਮੈਲ ਨਿਵਿਰਤਹਿ ਮਾਰਵਾਰਿਯੇ੨
ਪੂਜਹਿ ਬਹੁਰ ਸੁਧਾਰੇ੩ ॥੨॥
ਖਾਸ ਖਜਾਨੇ ਲਗੇ ਨਿਕਾਸਨ
ਜਾਤੀ ਖੜਗਨਿ ਨਾਨਾ।
ਤੇਗੇ ਆਯੁਤ, ਖੜਗ ਦੁਧਾਰੇ,
ਤੋਮਰ, ਸੈਫ, ਕ੍ਰਿਪਾਨਾ ॥੩॥
ਦੁਬਿਧਿ ਸਰੋਹੀ੪, ਨੀਮਸੀਖਚੇ੫,
ਮਿਸਰੀ ਦੈ ਗੁਜਰਾਤੀ੬।
ਇਲਮਾਨੀ੭ ਰੁ ਹਲਬੀ੮ ਮਰਬਿ੯
ਕਿਰਚ੧੦ ਜੁਨਬੀ ਜਾਤੀ੧੧ ॥੪॥
ਜਮਧਰ ਲਘੁ ਬਿਸਾਲ ਪਅੁਲਾਦੀ੧੨,
ਖੰਜਰ ਚਜ਼ਕ੍ਰ ਮਹਾਂਨਾ।
ਬਿਛੂਏ ਬਾਣਕ੧੩ ਛੁਰੇ ਬਹੁ ਬਿਧਿ ਕੇ,


੧ਸ਼ਰਾਧਾਂ ਦੇ ਪਜ਼ਖ ਤੋਣ (ਪਿਛੋਣ) ਨੁਰਾਤੇ ਆਏ ਤੇ ਜਗਤ ਨੇ ਦੇਵੀ ਪੂਜੀ।
੨ਸ਼ਸਤ੍ਰ ਮਾਂਜਂ ਵਾਲੇ ਮੈਲ ਦੂਰ ਕਰਨ। ।ਮਾਰਵਾੜੀਏ, ਭਾਵ ਮਾਰਵਾੜ ਤੋਣ ਆਏ ਸਿਕਲੀਗਰ॥।
੩ਫਿਰ ਸੁਧਾਰਕੇ ਸ਼ਸਤ੍ਰ ਪੂਜਾਣਗੇ।
੪ਦੋ ਤਰ੍ਹਾਂ ਦੀਆਣ ਤਲਵਾਰਾਣ।
੫ਨੀਮਚਹ = ਛੋਟੀ ਤਲਵਾਰ, ਸੀਖ ਵਾਣੂ ਸਿਜ਼ਧੀ ਤੇ ਪਤਲੀ ਤਲਵਾਰ।
੬ਮਿਸਰ ਦੀ ਤਲਵਾਰ ਤੇ ਗੁਜਰਾਤੀ, ਦੋਵੇਣ ਥਾਵਾਣ ਦੀਆਣ।
੭ਯਮਾਨੀ ਤਲਵਾਰ ।ਇਲਮਾਨੀ। ਅਰਬੀ ਰੂਪ ਹੇ ਅਲ ਯਮਾਨੀ ਯਮਨ ਦੇਸ਼ ਦੀ ਬਣੀ ਹੋਈ (ਤਲਵਾਰ)
ਯਮਨ ਅਰਬ ਦੇ ਦਜ਼ਖਂ ਪਜ਼ਛੋਣ ਦਾ ਹਿਜ਼ਸਾ ਹੈ॥।
੮ਅਤੇ ਹਲਬ ਸ਼ਹਿਰ ਦੀ ਤਲਵਾਰ, (ਹਲਬ ਟਰਕੀ ਵਿਚ ਹੈ)।
੯ਫਾਰਸ ਦੀ ਬਣੀ ਤਲਵਾਰ ਲ਼ ਕਹਿਦੇ ਸਨ।
੧੦ਬਿਨਾਂ ਮ ਦੇ ਤਲਵਾਰ।
੧੧ਆਰਮੀਨੀਆ ਦੇਸ਼ ਦੇ ਜੁਨਬ ਸ਼ਹਿਰ ਦੀ ਤਲਵਾਰ।
੧੨ਫੁਲਾਦੀ।
੧੩ਟੇਢੇ ਬਿਛੂਏ। (ਅ) ਬਾਣਕ ਨਾਮ ਦਾ ਸ਼ਸਤ੍ਰ ਜੋ ਨਹੁੰਦ ਵਾਣਗੂੰ ਹੁੰਦਾ ਹੈ।

Displaying Page 234 of 386 from Volume 16