Sri Gur Pratap Suraj Granth

Displaying Page 235 of 501 from Volume 4

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੪) ੨੪੮

੩੩. ।ਜਹਾਂਗੀਰ, ਚੰਦੂ ਦੇ ਘਰ ਪੁਜ਼ਜੇ॥
੩੨ੴੴਪਿਛਲਾ ਅੰਸੂ ਤਤਕਰਾ ਰਾਸਿ ੪ ਅਗਲਾ ਅੰਸੂ>>੩੪
ਦੋਹਰਾ: ਸਿਖ ਸੰਗਤਿ ਲਵਪੁਰੀ ਕੇ,
ਸਕਲ ਦਰਸ ਕੋ ਆਇ।
ਵਹਿਰ ਦੂਰ ਕੇ ਸੁਨਤਿ ਇਤ,
ਆਨਿ ਭਏ ਸਮੁਦਾਇ ॥੧॥
ਸੈਯਾ ਛੰਦ: ਆਨਿ ਅੁਪਾਇਨ ਅਰਪਹਿ ਦਰਸਹਿ,
ਬਡੇ ਭਾਗ ਸੁਨਿ ਸੁਨਿ ਅੁਪਦੇਸ਼।
ਸਜ਼ਤਿਨਾਮ ਕੀ ਅੁਰ ਲਿਵ ਲਾਗਹਿ
ਜਨਮ ਜਨਮ ਕੇ ਕਟਹਿ ਕਲੇਸ਼।
ਸੁਖ ਅਤੋਲ ਕੋ ਪਾਇ ਨ ਡੋਲਹਿ
ਅੰਤਰ ਮਨ ਕੇ ਥਿਰਹਿ ਵਿਸ਼ੇਸ਼।
ਧੰਨ ਧੰਨ ਸ਼੍ਰੀ ਅਰਜਨ ਸਤਿਗੁਰ
ਪ੍ਰਭੁ ਅਵਤਾਰ ਭਗਤਿ ਕੇ ਬੇਸ ॥੨॥
ਸਿਜ਼ਖਨਿ ਕੋ ਸਮੁਦਾਇ ਭਯੋ ਬਹੁ
ਸਤਿ ਸੰਗਤਿ ਮਿਲਿ ਕਰਹਿ ਅਨਦ।
ਇਕ ਆਵਤਿ ਇਕ ਜਾਤਿ ਚਲੇ ਨਰ
ਏਕ ਨਿਕਟ ਰਹਿ ਕੁਮਤਿ ਨਿਕੰਦ੧।
ਗਾਇ ਰਬਾਬੀ ਬਡੀ ਰਾਤਿ ਤੇ
ਸੁਨਹਿ ਸਿਜ਼ਖ ਅੁਰ ਪ੍ਰੇਮ ਬਿਲਦ।
ਬਾਨੀ ਪਠਹਿ ਕੰਠ ਕੋ ਧਾਰਹਿ
ਸਜ਼ਤਿਨਾਮ ਜਸੁ ਅੁਜ਼ਜਲ ਚੰਦ ॥੩॥
ਇਕ ਦਿਨ ਸਤਿਗੁਰੁ ਚਢਿ ਕਰਿ ਖਾਸੇ
ਵਹਿਰ ਚਲੇ ਰਾਵੀ ਕੇ ਤੀਰ।
ਨਿਦਕ ਚੰਦੂ ਮਿਲੋ ਅਗਾਰੀ
ਦੇਖੀ ਸੰਗ ਨਰਨਿ ਗਨ ਭੀਰ।
ਬੂਝ ਨਿਕਰੋ ਕੌਨ ਇਹ ਗਮਨਤਿ?
ਕਾਮਦਾਰ ਅੁਮਰਾਵ ਅਮੀਰ੨?
ਮਾਨਵ ਸੰਗ ਅਨੇਕ ਚਲਤਿ ਹੈਣ
ਆਗੇ ਪਾਛੇ ਬਹੁਤ ਬਿਹੀਰ ॥੪॥


੧ਖੋਟੀ ਮਜ਼ਤ ਲ਼ ਕਜ਼ਟਂ ਲਈ।
੨ਸ਼ਾਹੂਕਾਰ ਹੈ (ਯਾ ਕੋਈ) ਅਮੀਰਾਣ ਦਾ ਅਮੀਰ ਹੈ?

Displaying Page 235 of 501 from Volume 4