Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੨੫੧
ਸਮਸਰ ਜਾਨਤਿ ਹੋ ਤੁਮ ਦੋਇਨਿ ॥੨੦॥
ਭਾਅੁ ਬਿਲੋਕਹੁ ਭੋਜਨ ਖਾਤੇ।
ਲਾਲੋ ਘਰ ਸ਼੍ਰੀ ਨਾਨਕ ਜਾਣ ਤੇ।
ਦਿਜ ਬਾਹਜ ਬੈਸਨ੧ ਕੀ ਤਜਿ ਕੈ।
ਸ਼ੂਦ੍ਰ ਸਦਨ ਮਹਿਣ ਅਚਵਤਿ ਰਜ ਕੈ ॥੨੧॥
ਹੁਤੀ ਭੀਲਨੀ ਜਾਤਿ ਸਨਾਤਿ੨।
ਰਾਮ ਚੰਦ੍ਰ ਤਿਸ ਕੇ ਫਲ ਖਾਤਿ।
ਇਮਿ ਕਹਿ ਸਤਿਗੁਰ ਗ੍ਰਾਮ ਟਿਕਾਏ।
ਸਦਨ ਅਹਾਰ ਤਾਰ ਕਰਿਵਾਏ ॥੨੨॥
ਤੂਰਨ ਤਾਰੀ ਸਕਲ ਕਰਾਇ।
ਰਿਦੇ ਭਾਅੁ ਧਰਿ ਗੁਰ ਢਿਗ ਆਇ।
ਹਾਥ ਜੋਰਿ ਕਰਿ ਬਿਨੈ ਬਖਾਨੀ।
ਭੋਜਨ ਭਯੋ ਤਾਰ ਗੁਨਖਾਨੀ ॥੨੩॥
ਪਦ ਅਰਬਿੰਦ ਸਦਨ ਮੁਝ ਪਾਈਏ।
ਸਭਿ ਸੰਗਤਿ ਅਪਨੇ ਸੰਗ ਲਾਈਏ।
ਆਸਾ ਪੂਰਨ ਕਰਹੁ ਗੁਸਾਈਣ।
ਔਚਕ ਆਵਨ ਭਯੋ ਕਦਾਈਣ੩ ॥੨੪॥
ਭਾਅੁ ਜਾਨਿ ਤਿਹ ਰਿਦੇ ਘਨੇਰੇ।
ਚਲੇ ਸੰਗ ਜਿਸ ਭਾਗ ਬਡੇਰੇ।
ਜਲ ਛਿਰਕਾਇ ਸੁ ਬਸਤ੍ਰ ਬਿਛਾਏ।
ਅੂਪਰ ਚੌਣਕੀ ਚਾਰੁ ਡਸਾਏ ॥੨੫॥
ਤਿਸ ਪਰ ਬਸਤਰ ਬਹੁਰ ਬਿਛਾਵਾ।
ਸ਼੍ਰੀ ਅੰਗਦ ਕੋ ਤਹਾਂ ਬਿਠਾਵਾ।
ਥਾਲ ਬਿਸਾਲ ਕ੍ਰਿਪਾਲ ਅਗਾਰੀ।
ਖੀਰ ਖੰਡ ਘ੍ਰਿਤ ਅੂਪਰ ਡਾਰੀ ॥੨੬॥
ਅਪਨੇ ਹਾਥ ਪਰੋਸੋ ਤਾਂਹੀ।
ਗੁਰੂ ਅਚਹਿਣ ਹਰਖਹਿਣ ਮਨ ਮਾਂਹੀ।
ਸਭਿ ਸੰਗਤਿ ਕੋ ਦਿਯੋ ਅਹਾਰਾ।
ਤ੍ਰਿਪਤਾਏ ਅਚਿ ਸਾਦ ਅੁਦਾਰਾ ॥੨੭॥
੧ਖਜ਼ਤ੍ਰੀ, ਵੈਸ਼।
੨ਨੀਚ।
੩ਕਦੇ ਕਦਾਈਣ।