Sri Gur Pratap Suraj Granth

Displaying Page 236 of 473 from Volume 7

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੭) ੨੪੯

੩੦. ।ਸਾਥੀਆਣ ਲ਼ ਕਸੇਰੇ ਵਲੋਣ ਗ਼ਿਆਤ॥
੨੯ੴੴਪਿਛਲਾ ਅੰਸੂ ਤਤਕਰਾ ਰਾਸਿ ੭ ਅਗਲਾ ਅੰਸੂ>>੩੧
ਦੋਹਰਾ: ਸਰਬ ਭੇਵ ਕੋ ਜਾਨਿ ਕਰਿ, ਨਿਕਸਨਿ ਹੇਤੁ ਅੁਪਾਵ।
ਰਚਤਿ ਸੁਮਤਿ ਕਰਿ ਆਪਨੀ, ਜੋਣ ਲਾਗਹਿ ਨਿਜ ਦਾਵ ॥੧॥
ਚੌਪਈ: -ਕਿਸ ਪ੍ਰਕਾਰ ਇਹੁ ਸੁਪਤਹਿ ਸਾਰੇ।
ਲਖਹਿ ਨ ਗ਼ੀਨ ਤੁਰੰਗਮ ਡਾਰੇ।
ਸੋ ਅੁਪਾਵ ਮੋ ਕਹੁ ਬਨਿ ਆਵਹਿ।
ਜਾਗਹਿ ਜਬਿ ਸਭਿ ਬਹੁਤ ਜਗਾਵਹਿ- ॥੨॥
ਰਿਦੈ ਬਿਚਾਰਿ ਅੁਪਾਵ ਅਰੰਭਾ।
ਜਿਸ ਤੇ ਹੋਵਹਿ ਸਭਿਨਿ ਅਚੰਭਾ।
ਸਤਿਗੁਰ ਕੋ ਧਰਿ ਧਾਨ ਮਨਾਵਹਿ।
-ਅਪਨੋ ਕਾਰਜ ਆਪ ਬਨਾਵਹਿ- ॥੩॥
ਹੁਤੇ ਹਯਨਿ ਕੇ ਸੇਵਕ ਸਾਰੇ।
ਰਾਗ ਰੰਗ ਕਰਿ ਮੋਦਤਿ ਭਾਰੇ੧।
ਕੈਫ੨ ਕੰਚਨੀ੩ ਮਹਿ ਧਨ ਖੋਵਹਿ।
ਬਾਰੰਬਾਰ ਤਮਾਸ਼ੋ ਜੋਵਹਿ ॥੪॥
ਇਕ ਦਿਨ ਬੈਠਿ ਸਭਾ ਮਹਿ ਸਾਰੇ।
ਹਾਸ ਬਿਲਾਸਨ ਬਾਕ ਅੁਚਾਰੇ।
ਦਾਸ ਕਹੈਣ ਸੁਨਿ ਭ੍ਰਾਤ ਕਸੇਰੇ!
ਰਹੋ ਨਵੀਨ ਆਇ ਇਸ ਡੇਰੇ ॥੫॥
ਅਧਿਕ ਚਾਕਰੀ ਸਭਿ ਤੇ ਭਈ।
ਸ਼ਾਹੁ ਨਿਕਟਿ ਤੇ ਬਖਸ਼ਿਸ਼ ਲਈ।
ਨਹਿ ਭ੍ਰਾਤਨਿ ਮਹਿ ਗ਼ਾਫਤ ਕਰੀ੪।
ਇਹੁ ਆਛੀ ਨਹਿ ਤੁਝ ਤੇ ਸਰੀ ॥੬॥
ਸੁਨਿ ਬਿਧੀਏ ਅੁਰ ਹਰਖ ਅੁਪੰਨਾ।
-ਕਾਰਜ ਬਨੋ ਭਲੋ- ਮਨ ਮੰਨਾ੫।
ਕਹਨਿ ਲਗੋ ਭ੍ਰਾਤਨਿ ਅਨੁਸਾਰੀ।
ਕੋਣ ਨ ਕਰੋਣ ਮੈਣ ਖੁਸ਼ੀ ਤੁਮਾਰੀ ॥੭॥


੧ਰਾਗਾਂ ਰੰਗਾਂ ਵਿਚ ਬੜੇ ਖੁਸ਼ ਰਹਿਂ ਵਾਲੇ।
੨ਸ਼ਰਾਬ।
੩ਵੇਸ਼ਵਾ।
੪ਰੋਟੀ ।ਅ: ਗ਼ਾਤ = ਖਾਂਾ। ਦਾਅਵਤ॥
੫ਮਨ ਵਿਚ ਜਾਣਿਆਣ।

Displaying Page 236 of 473 from Volume 7