Sri Gur Pratap Suraj Granth

Displaying Page 237 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੨੫੨

ਸੀਤਲ ਪਾਨਿ ਪਾਨ ਕਰਿਵਾਵਾ।
ਸਭਿ ਹਰਖੇ ਮਨ ਬਾਣਛਤਿ ਪਾਵਾ।
ਚੁਰੀ ਕੀਨਿ ਅਰੁ ਹਾਥ ਪਖਾਰੇ।
ਭਏ ਗੁਰੂ ਚਲਿਬੇ ਕਹੁ ਤਾਰੇ ॥੨੮॥
ਤਬਿ ਸ਼੍ਰੀ ਅਮਰ* ਦਿਯੋ ਬਰ ਤਾਹੂ।
ਹੁਇ ਸੰਤਤਿ ਤਵ ਬਡ ਸੁਖ ਪਾਹੂ੧।
ਗਮਨ ਕੀਨਿ ਤਬਿ ਗ੍ਰਾਮ ਖਡੂਰ।
ਰਾਹਕ ਆਦਿਕ ਸੰਗਤ ਭੂਰ ॥੨੯॥
ਅਪਨੇ ਆਸਨ ਆਨਿ ਅਸੀਨੇ।
ਸੁਨੋ ਸਭਿਨਿ ਮਿਲ ਦਰਸ਼ਨ ਕੀਨੇ।
ਸਭਿ ਕੇ ਮੰਗਲ ਭਯੋ ਬਿਸਾਲਾ।
ਕਰਿ ਬਰਖਾ ਪੁਨ ਬਸੇ ਕ੍ਰਿਪਾਲਾ ॥੩੦॥
ਨਹੀਣ ਸ੍ਰਾਪ ਕਿਸਹੂੰ ਕੋ ਦੀਨਾ।
ਸਭਿ ਅਪਰਾਧ ਬਖਸ਼ਬੋ ਕੀਨਾ।
ਪੂਜਨਿ ਲਗੇ ਬਹੁਰ ਗੁਰ ਚਰਨਾ।
ਜਿਨ ਕੇ ਸਿਮਰਨ ਜਨਮ ਨ ਮਰਨਾ ॥੩੧॥
ਪੁਨ ਸ਼੍ਰੀ ਅਮਰ ਗੁਰੂ ਬਚ ਨਾਲਿ।
ਗਮਨ ਕੀਨਿ ਮਗ ਗੋਇੰਦਵਾਲ।
ਕੇਤਿਕ ਹੁਤੇ ਸਿਜ਼ਖ ਤਬਿ ਸੰਗ।
ਪਾਛਲ ਦਿਸ਼ ਗਮਨਹਿਣ ਤਿਸ ਢੰਗ ॥੩੨॥
ਮਾਰਗ ਬਿਖੈ ਹਾਡ ਇਕ ਮਾਨਵ।
ਪਰੋ ਹੁਤੋ ਕਬਿ ਕੋ ਨਹਿਣ ਜਾਨਵ੨।
ਲਗੋ ਚਰਨ ਪਾਛਲ ਦਿਸ ਜਾਣ ਤੇ।
ਕਰਾਮਾਤ ਜਿਨਿ ਮਹਿਣ ਅਧਿਕਾਤੇ ॥੩੩॥
ਨਰਕ ਬਿਖੈ ਤੇ ਨਿਕਸੋ ਪਾਪੀ।
ਦੁਸਹਿ ਸਗ਼ਾਇ ਸਕਲ ਹੀ ਖਾਪੀ੩।
ਤਤਛਿਨ ਮਾਨੁਖ ਤਨ ਹੁਇ ਗਯੋ।
ਜੋ ਨਿਰਜੀਵ ਸਜੀਵੀ ਥਿਯੋ ॥੩੪॥


*ਪਾਠ ਸ਼੍ਰੀ ਅੰਗਦ ਚਾਹੀਏ।
੧ਗੁਰੂ (ਅੰਗਦ) ਜੀ ਦੀ ਆਗਾ ਨਾਲ ਤੀਸਰੇ ਗੁਰੂ ਜੀ ਨੇ।
੨ਨਹੀਣ ਜਾਣਿਆਣ ਜਾਣਦਾ।
੩ਕਠਨ ਸਗ਼ਾਇ ਸਾਰੀ ਅੁਸ ਦੀ ਨਾਸ਼ ਹੋਈ।

Displaying Page 237 of 626 from Volume 1