Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧੦) ੨੫੨
੩੬. ।ਸ਼੍ਰੀ ਗੁਰੂ ਹਰਿਕ੍ਰਿਸ਼ਨ ਜੀ ਦਾ ਦਿਜ਼ਲੀ ਲ਼ ਜਾਣਾ॥
੩੫ੴੴਪਿਛਲਾ ਅੰਸੂ ਤਤਕਰਾ ਰਾਸਿ ੧੦ ਅਗਲਾ ਅੰਸੂ>>੩੭
ਦੋਹਰਾ: ਇਮ ਨ੍ਰਿਪ ਜੈ ਸਿੰਘ ਦੂਤ ਕੇ, ਬਾਕ ਸੁਨੇ ਸਭਿ ਕਾਨ।
ਭਗਤ ਵਛਲ ਨਿਜ ਬਿਰਦ ਕੋ, ਸਤਿਗੁਰ ਸਿਮਰਨਿ ਠਾਨਿ ॥੧॥
ਚੌਪਈ: ਬਿਨੈ ਸ ਪ੍ਰੇਮ ਡੋਰ ਕੇ ਸਾਥ।
ਬੰਧਮਾਨ ਹੋਵਤਿ ਜਗ ਨਾਥ।
ਐਣਚੋ ਫਿਰਤਿ ਭਗਤ ਕੇ ਸੰਗ।
ਤਾਗ ਨ ਸਕਹਿ ਸਦਾ ਇਕ ਰੰਗ ॥੨॥
ਕਿਤਿਕ ਕਾਲ ਜਗ ਗੁਰ ਰਹਿ ਮੌਨ।
ਕੇ ਸੋਣ ਦਿਯੋ ਨ ਅੁਜ਼ਤਰ ਕੌਨ੧।
ਪੁਨਹਿ ਭਵਿਜ਼ਖਤ ਸਕਲ ਬਿਚਾਰੀ।
ਹੁਇ ਹੈ ਜਥਾ ਈਸ਼ ਗਤਿ ਭਾਰੀ ॥੩॥
ਸੋ ਬਿਚਾਰ ਕਰਿ ਚਿਤ ਮਹਿ ਨੀਕੇ।
ਚਲਿਬੋ ਚਹੋ ਸੁ ਦਿਸ਼ਿ ਦਿਜ਼ਲੀ ਕੇ।
ਤਿਸ ਦਿਨ ਪੁਨ ਜੇ ਮੁਜ਼ਖ ਮਸੰਦ।
ਕਰੇ ਹਕਾਰਨਿ ਸੁਮਤਿ ਬਿਲਦ ॥੪॥
ਸਭਿਹਿਨਿ ਸੋਣ ਸ਼੍ਰੀ ਮੁਖ ਤੇ ਕਹੋ।
ਗਮਨਿ ਬ੍ਰਿਤਾਂਤ ਕਥੰ ਚਿਤ ਲਹੋ੨।
ਪਰਣ ਅਡੋਲ ਹਮਾਰੋ ਏਹੀ।
ਦਰਸ਼ਨ ਤੁਰਕ ਦੇਹਿ ਨਹਿ ਲੇਹੀ ॥੫॥
ਨ੍ਰਿਪ ਜੈ ਸਿੰਘ ਕੀ ਪ੍ਰੀਤਿ ਘਨੇਰੀ।
ਬਿਨਤੀ ਕੀਨਿ ਬਖਾਨਿ ਬਡੇਰੀ।
ਤਿਸ ਕੋ ਭਾਅੁ ਨ ਫੇਰੋ ਜਾਇ।
ਅਨਿਕ ਅੁਪਾਇਨ ਪ੍ਰੇਮ ਬਢਾਇ ॥੬॥
ਤਿਸ ਕੋ ਦੂਤ ਨ ਛੂਛੋਣ ਫੇਰਹਿ।
ਅੁਚਤਿ ਜਾਇ੩ ਦਿਜ਼ਲੀ ਪੁਰਿ ਹੇਰਹਿ।
ਕੈ ਸਿਹੁ ਬਨਹਿ ਤਹਾਂ ਸਭਿ ਸਹੀਐ।
ਸੇਵਕ ਕੋ ਸੁ ਪ੍ਰੇਮ ਨਿਰਬਹੀਐ ॥੭॥
ਇਮ ਸੁਨਿ ਕੈ ਮਸੰਦ ਸਮੁਦਾਏ।
੧ਕਿਸੇ ਲ਼ ਕੋਈ ਅੁਜ਼ਤਰ ਨਾ ਦਿਜ਼ਤਾ।
੨ਕੈਸਾ ਚਿਤ ਵਿਚ (ਤੁਸਾਂ) ਜਾਣਿਆਣ ਹੈ।
੩ਯੋਗ ਹੈ ਕਿ ਜਾ ਕੇ।