Sri Gur Pratap Suraj Granth

Displaying Page 239 of 494 from Volume 5

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੫) ੨੫੨

੩੩. ।ਸ਼੍ਰੀ ਨਾਨਕ ਮਤੇ ਪੁਜ਼ਜੇ॥
੩੨ੴੴਪਿਛਲਾ ਅੰਸੂ ਤਤਕਰਾ ਰਾਸਿ ੫ ਅਗਲਾ ਅੰਸੂ>>੩੪
ਦੋਹਰਾ: ਭਏ ਤਾਰਿ ਸ਼੍ਰੀ ਸਤਿਗੁਰੂ, ਗਮਨੇ ਮਾਰਗ ਜਾਇ।
ਸ਼ਟ ਕੋਸ ਪਰ ਸਰਸੁਤੀ, ਹੇਰੀ ਜਲ ਅਲਪਾਇ ॥੧॥
ਚੌਪਈ: ਤਹਿ ਸ਼ਨਾਨ ਕਰਿ ਦੇ ਧਨ ਦਾਨ।
ਪੁਨ ਆਗੈ ਕੀਨਿਸਿ ਪ੍ਰਸਥਾਨਿ।
ਚਲੇ ਜਾਹਿ ਕੁਛ ਸੈਨਾ ਸਾਥ।
ਕਰਹਿ ਨਿਵੇਸ ਨਿਸਾ ਮਹਿ ਨਾਥ ॥੨॥
ਸ਼ਾਮਲ ਜਲ ਜਮਨਾ ਤਬਿ ਆਈ।
ਕਰਿ ਸ਼ਨਾਨ ਅੁਲਘੇ ਅਗਵਾਈ।
ਗੜ੍ਹ ਗੰਗਾ ਕੇ ਪੰਥ ਪਧਾਰੇ।
ਚਲੇ ਜਾਹਿ ਤੂਰਨਤਾ ਧਾਰੇ ॥੩॥
ਸਿਖ ਪ੍ਰੇਮੀ ਜਹਿ ਕਹਿ ਜਿਮ ਬਾਸਾ।
ਸੁਨਹਿ ਗੁਰੂ ਆਯਹੁ ਇਤ ਆਸਾ੧।
ਨਿਕਟਿ ਨਿਕਟਿ ਜੇ ਗ੍ਰਾਮ ਅਨੇਕ।
ਕਹਿ ਲਗਿ ਤਿਨ ਕਹੁ ਕਰਹੁ ਬਿਬੇਕ ॥੪॥
ਕੇਤਿਕ ਮਗ ਮਹਿ ਮਿਲਹਿ ਸੁ ਆਇ।
ਅਰਪਹਿ ਵਸਤੁਨਿ ਕੋ ਸਮੁਦਾਇ।
ਕੇਤਿਕ ਜਬਿ ਨਿਵੇਸ ਕੋ ਕਰੈਣ।
ਆਨਿ ਅਕੋਰਨ ਆਗੈ ਧਰੈਣ ॥੫॥
ਦੁਗਧ ਅਧਿਕ ਦਧਿ ਆਵਹਿ ਡੇਰੇ।
ਜਥਾ ਸ਼ਕਤਿ ਧਰਿ ਦਰਬ ਅਗੇਰੇ।
ਬੰਦਨ ਕਰਿ ਕਰਿ ਦਰਸਹਿ, ਜਾਵਹਿ।
ਅਪਰਨਿ ਕੇ ਢਿਗ ਸੁਜਸੁ ਅਲਾਵਹਿ ॥੬॥
ਇਮ ਗਨਮਤਿ ਪਹੁਚੇ ਗੜ੍ਹ ਗੰਗਾ੨।
ਪਿਖੋ ਪ੍ਰਵਾਹੁ ਬਿਮਲ ਜਲ ਚੰਗਾ।
ਅੁਤਰੇ ਸਤਿਗੁਰ ਕੀਨਿ ਸ਼ਨਾਨ।
ਦੀਨੋ ਅਧਿਕ ਦਿਜਨਿ ਕਹੁ ਦਾਨ ॥੭॥
ਪੂਰਨ ਗੁਰੂ ਨਹੀਣ ਤਿਨ ਜਾਨਾ।
ਜਾਚੋ ਨਹੀਣ ਭਗਤਿ ਗੁਨ ਗਾਨਾ।


੧ਤਰਫ।
੨ਗੜ ਮੁਕਤੇਸਰ ਪਾਸ ਗੰਗਾ ਦਾ ਪ੍ਰਵਾਹ।

Displaying Page 239 of 494 from Volume 5