Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੬) ੨੫੩
੩੩. ।ਭਾਈ ਜੀਵਨ ਸਿੰਘ ਬਜ਼ਧ। ਜੰਗ॥
੩੨ੴੴਪਿਛਲਾ ਅੰਸੂ ਤਤਕਰਾ ਰੁਤਿ ੬ ਅਗਲਾ ਅੰਸੂ>>੩੪
ਦੋਹਰਾ: ਸਭਿ ਸਿੰਘਨ ਕੋ ਸੰਗਿ ਲੈ, ਅੁਦੇ ਸਿੰਘ ਬਲ ਸੂਰ।
ਗੁਰੂ ਨਿਕਟ ਪਦ੧ ਪਾਇ ਬਡ, ਜਗ ਮਹਿ ਜਸ ਭਰਪੂਰ ॥੧॥
ਭੁਜੰਗ ਪ੍ਰਯਾਤ ਛੰਦ: ਸਭੈ ਸਿੰਘ ਸੂਰੇ ਜਬੈ ਮਾਰ ਲੀਨੇ।
ਪਹਾਰੀ ਮਲੇਛੈਣ ਬਿਲੋਕੈਣ ਸੁ ਚੀਨੇ੨।
ਮਹਾਂ ਮੋਦ ਧਾਰੋ ਗੁਰੂ ਮਾਰਿ ਲੀਨੋ।
ਫਤੇ ਆਜ ਹੋਈ, ਨਹੀਣ ਜਾਨਿ ਦੀਨੋ ॥੨॥
ਜਿਸੀ ਨੇ ਪਹਾਰੀ ਘਨੇਰੇ ਖਪਾਏ।
ਚਿਰੰਕਾਲ ਬੀਤਾ ਮਹਾਂ ਜੰਗ ਪਾਏ।
ਘਨੀ ਸ਼ਾਹ ਕੀ ਸੈਨ ਜੂਝੰਤਿ ਮਾਰੀ।
ਕਿਤੇ ਮਾਸ ਬੀਤੇ ਦਿਯੋ ਖੇਦ ਭਾਰੀ ॥੩॥
ਨਹੀਣ ਖੇਤ ਤੇ ਹਾਰ ਲੈ ਕੇ ਪਧਾਰੇ।
ਬਡੇ ਕੇਸਰੀ ਚੰਦ ਤੇ ਆਦਿ ਮਾਰੇ।
ਬਡੋ ਬੀਰ ਥੋ ਪੈਣਡਖਾਨ ਬਿਦਾਰਾ।
ਮਹਾਂ ਓਜ ਤੇ ਤਾਂਹਿ ਕੋ੩ ਆਜ ਮਾਰਾ ॥੪॥
ਬਡੀ ਦੂਂ ਸੈਲਾਨ ਕੀ ਸੈਲ ਜੋਗਾ੪।
ਅੁਜਾਰੀ, ਪ੍ਰਹਾਰੇ ਜੁ ਥੇ ਬੀਰ ਲੋਗਾ।
ਘਨੇ ਦੇਸ਼ ਦੇਸ਼ੰ ਜਸੰ ਜਾਣਹਿ ਗਾਵੈਣ।
ਧਰੈਣ ਤ੍ਰਾਸ ਜੋਧੇ ਨਹੀਣ ਨੇਰ ਜਾਵੈਣ ॥੫॥
ਲਰੰਤੇ ਚਹੋ ਜੋ ਸਦਾ ਜੀਤ ਲੇਤਾ।
ਅਰੇ ਲਾਖ ਬੈਰੀ ਨਹੀਣ ਪੀਠ ਦੇਤਾ।
ਸਭੈ ਹਿੰਦੁਵਾਨਾ ਗੁਰੂ ਜਾਨਿ ਮਾਨੈ।
ਮਰੋ ਆਜ ਸੋਅੂ ਘਨੇ ਬੀਰ ਹਾਨੈ ॥੬॥
ਭਯੋ ਜੰਗ ਕੋ ਅੰਤ ਹੋਤੋ ਹਮੇਸ਼ਾ੫।
ਰਹੈ ਜੀਵਤੋ ਭੇੜ ਪਾਵੈ ਵਿਸ਼ੇਸ਼ਾ੬।
ਕਹੈਣ ਆਪ ਮਹਿ ਯੌਣ ਮਲੇਛੈਣ ਪਹਾਰੀ।
੧ਮੁਰਾਤਬਾ।
੨ਪਹਾੜੀਆਣ ਤੇ ਮਲੇਛਾਂ ਨੇ ਵੇਖਕੇ ਪਛਾਂਿਆਣ (ਕਿ ਗੁਰੂ ਹੈ ਇਹੋ)।
੩ਅੁਸ (ਗੁਰੂ) ਲ਼।
੪ਸੈਰ ਕਰਨ ਦੇ ਲਾਇਕ ਪਹਾੜੀ ਦੂਨ।
੫ਹਮੇਸ਼ਾਂ ਜੰਗ ਜੋ ਹੁੰਦਾ ਸੀ ਜੋ ਅਜ਼ਗ ਮੁਜ਼ਕਾ।
੬ਜੇ ਜੀਣਵਦਾ ਰਹਿਦਾ ਤਾਂ ਬੜਾ ਭੇੜ ਪਾਅੁਣਦਾ।