Sri Gur Pratap Suraj Granth

Displaying Page 242 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੨੫੭

ਸਿਕਤਾ ਮ੍ਰਿਦੁਲ੧ ਪੁਲਨਿ੨ ਜਨੁ ਗੰਗਾ ॥੧੩॥
ਲਲਿਤ ਸੁਥਲ ਪਿਖਿ ਬੈਠੇ ਜਾਈ।
ਸ਼੍ਰੀ ਅੰਗਦ ਸੇਵਕ ਸੁਖਦਾਈ।
ਲੋਚਨ ਪੁਟ ਤੇ ਅੰਮ੍ਰਿਤ ਰੂਪ੩।
ਕਰਤਿ ਪਾਨ ਸ਼੍ਰੀ ਅਮਰ ਅਨੂਪ ॥੧੪॥
ਤ੍ਰਿਪਤ ਨ ਹੋਤਿ ਹੇਰਿ ਜਨੁ ਜੀਵਤਿ।
ਅਤਿ ਹਰਖਤਿ ਚਿਤ ਸ਼ਾਂਤੀ ਥੀਵਤਿ।
ਨੀਚੇ ਥਲ ਸਨਮੁਖ ਹੁਇ ਬੈਸੇ।
ਬਾਸਦੇਵ੪ ਅਰਜਨ ਜੁਗੁ ਜੈਸੇ ॥੧੫॥
ਮਹਿਮਾ ਮਹਾਂ ਲਖੀ ਨਹਿਣ ਪਰੇ।
ਅੰਮ੍ਰਿਤ ਬਚਨ ਗਾਨ ਰਸ ਭਰੇ।
ਹੇ ਪੁਰਖਾ! ਤੁਮ ਹੋ ਮਮ ਰੂਪ।
ਭੇਦ ਨ ਜਾਨਹੁ ਤਨਕ, ਅਨੂਪ!੫ ॥੧੬॥
ਸਦਾ ਰਿਦੇ ਬਾਸਤਿ ਹੋ ਮੇਰੇ।
ਤੁਝ ਸੋਣ ਪਾਰ ਸਦੀਵ ਬਡੇਰੇ।
ਆਤਮ ਗਾਨ ਸਦੀਵ ਬਿਚਾਰਹੁ।
ਨਾਨਾ ਭੇਦ ਰਿਦੇ ਨਿਰਵਾਰਹੁ ॥੧੭॥
ਦੇਹਨਿ ਕੇਰ ਸਨੇਹੁ ਅਛੇਹਾ੬।
ਮਿਜ਼ਥਾ ਅਹੈ ਨ ਰਾਖਹੁ ਏਹਾ।
ਆਦਿ ਅੰਤ ਮਹਿਣ ਜੋ ਨਹਿਣ ਪਜ਼ਯਤਿ।
ਮਜ਼ਧ ਸਜ਼ਤ ਸੋ ਕੈਸੇ ਲਹਿਯਤਿ ॥੧੮॥
ਜੋ ਅੁਪਜਹਿ ਸੋ ਬਿਨਸਨਿ ਹਾਰੋ।
ਲਖਿ ਤਾਂ ਕੋ ਮਿਜ਼ਥਾ ਨਿਰਵਾਰੋ੭।
ਇਸ ਮਹਿਣ ਸੰਕਟ ਅਨਿਕ ਪ੍ਰਕਾਰ।
ਨਾਸ਼ਵੰਤ ਦ੍ਰਿਸ਼ਮਾਨ ਸੰਸਾਰ ॥੧੯॥
ਜਿਸ ਕੋ ਇਹੁ ਅਲਬ ਨਿਤ ਭਾਸੇ।


੧ਕੋਮਲ ਰੇਤ।
੨ਕਿਨਾਰਾ (ਅ) ਬ੍ਰੇਤਾ।
੩ਨੇਤਰਾਣ (ਰੂਪੀ) ਡੂਨਿਆਣ ਨਾਲ ਸੁੰਦਰਤਾ (ਰੂਪੀ) ਅੰਮ੍ਰਿਤ।
੪ਕ੍ਰਿਸ਼ਨ।
੫ਹੈ ਅੁਪਮਾਂ ਤੋਣ ਰਹਤ।
੬ਅਛੇਹ ਨੇਹ = ਲਗਾਤਾਰ ਯਾ ਨਾ ਟੁਜ਼ਟਂ ਵਾਲਾ ਪਿਆਰ।
੭ਹਟਾ ਦਿਓ।

Displaying Page 242 of 626 from Volume 1