Sri Gur Pratap Suraj Granth

Displaying Page 242 of 386 from Volume 16

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੪) ੨੫੪

੩੩. ।ਮਾਤਾ ਜੀ ਲ਼ ਸੰਤ ਦਰਸ਼ਨ॥
੩੨ੴੴਪਿਛਲਾ ਅੰਸੂ ਤਤਕਰਾ ਰੁਤਿ ੪ ਅਗਲਾ ਅੰਸੂ>>੩੪
ਦੋਹਰਾ: ਸ਼੍ਰੀ ਗੁਰ ਗੋਬਿੰਦ ਸਿੰਘ ਜੀ, ਬਲੀ ਤਰੁਨ ਤਨ ਬੈਸ।
ਦਿਨ ਪ੍ਰਤਿ ਬ੍ਰਿਜ਼ਧਤਿ ਖਾਲਸਾ, ਦੂਜ ਚੰਦ ਨਭ ਜੈਸ ॥੧॥
ਚੌਪਈ: ਇਕ ਦਿਨ ਸ਼੍ਰੀ ਗੁਜਰੀ ਗੁਰ ਮਾਤਾ।
ਪ੍ਰਾਤ ਭਈ ਜਲ ਬਿਮਲ ਸਨਾਤਾ੧।
ਪ੍ਰਥਮ ਪਾਠ ਕਰਿ ਜਪੁਜੀ ਕੇਰਾ।
ਅਪਰ ਪਢੀ ਗੁਰਬਾਨੀ ਫੇਰਾ ॥੨॥
ਪੁਨ ਸੁਖਮਨੀ ਪਾਠ ਕੋ ਕਰਿਤੇ।
ਸਹਿਜ ਸੁਭਾਇਕ ਸ਼੍ਰੀ ਗੁਰ ਫਿਰਤੇ।
ਸਾਦਰ ਤਬਿ ਹੀ ਨਿਕਟ ਬਿਠਾਏ।
ਆਪ ਪਠਤਿ ਬਾਨੀ ਚਿਤ ਲਾਏ ॥੩॥
ਚਹਤਿ ਸ਼੍ਰੇਯ ਵੈਰਾਗ ਅੁਪਾਈ੨।
ਪਠਤਿ ਪਠਤਿ ਇਹ ਤੁਕ ਮੁਖ ਆਈ:-
ਸ੍ਰੀ ਮੁਖਬਾਕ:
ਤੈਸਾ ਸੁਵਰਨੁ ਤੈਸੀ ਅੁਸੁ ਮਾਟੀ ॥
ਤੈਸਾ ਅੰਮ੍ਰਿਤੁ ਤੈਸੀ ਬਿਖੁ ਖਾਟੀ ॥ ॥੪॥
ਇਸ ਕੋ ਅਰਥ ਬਿਚਾਰੋ ਮਾਈ।
ਪੁਨਹਿ ਪੁਜ਼ਤ੍ਰ ਸੰਗ ਗਿਰਾ ਅਲਾਈ।
ਹੇ ਸੁਤ ਸਭਿ ਥਲ ਗਾਤਾਵਾਨ!
ਹਾਥ ਬਜ਼ਦ੍ਰ ਸਮ ਬਿਦਤ ਜਹਾਨ੩ ॥੫॥
ਅੂਚ ਰੁ ਨੀਚ ਰੰਕ ਕੈ ਰਾਜਾ।
ਸਾਧ ਅਸਾਧ ਲਖਹੁ ਸਭਿ ਪਾਜਾ੪।
ਇਨ ਤੁਕਹਨ ਮੈਣ ਜੋ ਭਿਜ਼ਪ੍ਰਾਯ੫।
ਹਰਖ ਸ਼ੋਕ ਰਹਿਨੋ ਇਕ ਭਾਇ ॥੬॥
ਇਸ ਪ੍ਰਕਾਰ ਕੋ ਸੰਤ ਬਿਸਾਲਾ।
ਮੋ ਕਅੁ ਦਿਖਰਾਵਹੁ ਕਿਸ ਕਾਲਾ।
ਦੁੰਦਨ੬ ਮਹਿ ਜਿਸ ਬ੍ਰਿਤੀ ਸਮਾਨ।

੧ਜਲ ਨਾਲ ਅਸ਼ਨਾਨ ਕੀਤਾ।
੨ਭਾਵ ਵੈਰਾਗਵਾਨ ਹੋਕੇ ਮੁਕਤੀ ਦੀ ਇਜ਼ਛਾ ਕਰ ਰਹੀ ਹੈ।
੩ਹਜ਼ਥ ਤੇ ਧਰੇ ਬੇਰ ਵਾਣੂ ਸਾਰਾ ਜਹਾਨ ਆਪ ਪਰ ਰੌਸ਼ਨ ਹੈ।
੪ਸਾਰਿਆਣ ਦੇ ਪਾਜ ਲ਼ ਜਾਣਦੇ ਹੋ।
੫ਤਾਤਪਰਯ।
੬ਦੁਖ ਸੁਖ, ਹਰਖ ਸ਼ੋਕ, ਮਾਨ ਅਪਮਾਨ ਆਦਿ ਜੋੜੋ।

Displaying Page 242 of 386 from Volume 16