Sri Gur Pratap Suraj Granth

Displaying Page 243 of 299 from Volume 20

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਐਨ ੨) ੨੫੫

੩੨. ।ਪਾਲਕ ਅਜੀਤ ਸਿੰਘ ਦਾ ਮਾਰਿਆ ਜਾਣਾ। ਮਾਤਾ ਜੀ ਮਥਰਾ ਆਏ॥
੩੧ੴੴਪਿਛਲਾ ਅੰਸੂ ਤਤਕਰਾ ਐਨ ਦੂਜਾ ਅਗਲਾ ਅੰਸੂ>>੩੩
ਦੋਹਰਾ: ਚਿਤ ਅਜੀਤ ਸਿੰਘ ਦੁਖ ਲਹੋ, ਲਖੋ -ਮਰਨ ਬਨਿ ਆਇ।
ਕਿਮ ਬਚ ਹੌਣ ਅਬਿ ਸ਼ਾਹੁ ਤੇ, ਘੇਰੋ ਪਰੋ ਜੁ ਆਇ- ॥੧॥
ਚੌਪਈ: ਨਿਜ ਇਸਤ੍ਰੀ ਅਰੁ ਪੁਜ਼ਤ੍ਰ ਨਿਹਾਰਾ।
ਤਿਨਹੁ ਸੰਗ ਹੁਇ ਨਿਕਟ ਅੁਚਾਰਾ।
ਫਟੇ ਮਲੀਨ ਧਾਰਿ ਕੈ ਚੀਰ।
ਤਿਨ ਤੇ ਲੇਹੁ ਅਛਾਦਿ ਸਰੀਰ ॥੨॥
ਨਿਕਸਿ ਜਾਤੁ ਮਾਤਾ ਕੇ ਪਾਸ।
ਤਹਿ ਦੁਰਿ ਰਹੀਯਹਿ ਬੀਚ ਅਵਾਸ।
ਤੁਮਹਿ ਬਚਾਵਨ ਹੇਤੁ ਅੁਪਾਇ।
ਮਾਤ ਬਿਨਾ ਤੇ ਹੋਇ ਨ ਕਾਇ ॥੩॥
ਸੁਨਿ ਦੋਨਹੁ ਖਿੰਥਰ ਤਨ ਧਾਰੇ੧।
ਚੋਰੀ ਨਿਕਸੇ ਵਹਿਰ ਪਧਾਰੇ।
ਜਬਿ ਤੁਰੰਗਨ ਕੇ ਬੀਚੇ ਆਈ।
ਕੋ ਹੈਣ ਤੂੰ ਕਹੁ ਕਹਾਂ ਸਿਧਾਈ? ॥੪॥
ਹਮ ਗਰੀਬ ਜਮਨਾ ਕੇ ਤੀਰ।
ਜਾਤਿ ਸਪਰਸ਼ਨ ਨੀਰ ਸਰੀਰ।
ਇਮ ਕਹਿ ਸਦਨ ਮਾਤ ਕੇ ਆਈ।
ਰੁਦਤਿ ਬ੍ਰਿਲਾਪਤਿ ਪਰੀ ਸੁ ਪਾਈ ॥੫॥
ਹਠੀ ਸਿੰਘ ਕੋ ਗੇਰਿ ਅਗਾਰੀ।
ਕਹੀ ਪਰੀ ਹਮ ਸ਼ਰਣ ਤਿਹਾਰੀ।
ਰਾਖੇ ਜਾਇ ਅਬਹਿ ਜਿਸ ਭਾਂਤਿ।
ਕਰਹੁ ਅੁਪਾਵ ਰਾਖੀਏ ਮਾਤ! ॥੬॥
ਘਰ ਪ੍ਰਵਿਸ਼ੇ ਅਵਿਲੋਕੇ ਜਬੈ।
ਮਨ ਅੁਦਬਿਘਨ ਮਾਤ ਭਈ ਤਬੈ੨।
ਹੌਲ ਅੁਠੋ ਦਿਲ ਧੀਰ ਬਿਨਾਸ਼ੀ।
-ਮੁਹਿ ਬਿਖਾਦ ਦੇਣ ਲਖਿ ਕਰਿ ਪਾਸੀ੩ ॥੭॥
ਰਹੋ ਨ ਜਾਇ ਨਿਕਟ ਰਖਿ ਇਨ ਕੋ੪।

੧ਪਾਟੇ ਮੈਲੇ ਕਪੜੇ ਪਹਿਨਕੇ।
੨ਮਾਤਾ ਚਿਤ ਵਿਜ਼ਚ ਚਿੰਤਾਤੁਰ ਹੋਈ।
੩(ਹਠੀ ਸਿੰਘ ਲ਼) ਮੇਰੇ ਪਾਸ ਦੇਖਕੇ (ਤੁਰਕ) ਮੈਲ਼ ਦੁਜ਼ਖ ਦੇਣਗੇ।
੪(ਦਿਜ਼ਲੀ ਵਿਚ) ਰਿਹਾ ਨਹੀਣ ਜਾ ਸਕਦਾ ਇਹਨਾਂ ਲ਼ ਪਾਸ ਰਜ਼ਖ ਕੇ।

Displaying Page 243 of 299 from Volume 20