Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੮) ੨੫੮
੩੬. ।ਸ਼੍ਰੀ ਗੁਰਦਿਜ਼ਤਾ ਜੀ ਨੇ ਮੋਈ ਗਅੂ ਜਿਵਾਈ॥
੩੫ੴੴਪਿਛਲਾ ਅੰਸੂ ਤਤਕਰਾ ਰਾਸਿ ੮ ਅਗਲਾ ਅੰਸੂ>>੩੭
ਦੋਹਰਾ: ਪਾਵਸ ਬਰਖਾ ਅਧਿਕ ਹੈ, ਸਰਿਤਾ ਸੈਲਨ ਸੈਲ੧।
ਸ਼੍ਰੀ ਹਰਿਗੋਵਿੰਦ ਬਹੁ ਕਰੈਣ, ਨੀਚੇ ਅੂਚੇ ਗੈਲ ॥੧॥
ਚੌਪਈ: ਪਾਵਸ ਇਸੀ ਪ੍ਰਕਾਰ ਬਿਤਾਈ।
ਸਰਦ ਸੁੰਦਰੀ ਰਿਤੁ ਪੁਨ ਆਈ।
ਭਏ ਸੇਤ ਘਨ ਜਲ ਕੋ ਛੋਰਿ।
ਬਿਮਲ ਅਕਾਸ਼ ਭਯੋ ਚਹੂੰ ਓਰ ॥੨॥
ਕਬਿ ਕਬਿ ਸ਼੍ਰੀ ਗੁਰਦਿਜ਼ਤਾ ਚਰ੍ਹੈਣ੨।
ਵਹਿਰ ਅਖੇਰ ਬ੍ਰਿਤਿ ਕੋ ਕਰੈਣ।
ਬਾਣਛਤਿ ਲੇਤਿ ਸੰਗ ਅਸਵਾਰ।
ਬਿਚਰਹਿ ਜਹਿ ਕਹਿ ਬਿਪਨ ਮਝਾਰ ॥੩॥
ਸ਼੍ਰੀ ਹਰਿਗੋਵਿੰਦ ਥਿਰਤਾ ਗਹੀ।
ਬਹੁਰ ਵਹਿਰ ਬਹੁ ਗਮਨਹਿ ਨਹੀਣ।
ਕਰਨਿ ਅਖੇਰ ਅਰੂਢਨ ਬਾਜ੩।
ਤਜੋ ਰਾਖਬੋ ਸਾਨ ਰੁ ਬਾਗ਼ ॥੪॥
ਜੁਗਮ ਸਮੈ੪ ਸ਼ੁਭ ਸਭਾ ਲਗਾਵੈਣ।
ਸ਼ਬਦ ਰਬਾਬੀ ਸੁੰਦਰ ਗਾਵੈਣ।
ਸਿਖ ਸੰਗਤਿ ਚਹੁੰਦਿਸ਼ਿ ਤੇ ਆਇ।
ਲਾਇ ਅੁਪਾਇਨ ਕੋ ਸਮੁਦਾਇ ॥੫॥
ਅਰਪਹਿ, ਦਰਸ ਕਰਹਿ ਬਡ ਭਾਗੇ।
ਚਰਨ ਸਪਰਸ਼ਹਿ ਪ੍ਰੇਮ ਸੁ ਪਾਗੇ।
ਸੁਨਹਿ ਬਚਨ ਸਿਮਰਹਿ ਸਤਿਨਾਮੂ।
ਪਾਇ ਸ਼੍ਰੇਯ ਕੋ ਗਮਨਹਿ ਧਾਮੂ ॥੬॥
ਮਹਾਂ ਜੰਗ ਹੋਯਹੁ ਬਹੁ ਅਰੇ।
ਕਾਬਲ ਆਦਿਕ ਕੇ ਨਰ ਮਰੇ।
ਅੁਤ ਦਿਜ਼ਲੀ ਆਦਿਕ ਪੁਰਿ ਬਾਸੀ।
ਲਰੇ ਗੁਰੂ ਸੰਗ ਭਏ ਬਿਨਾਸ਼ੀ ॥੭॥
ਗੁਰੂ ਸੂਰਤਾ ਬਿਦਤ ਜਹਾਂਨ।
੧ਪਹਾੜਾਂ ਦੀ ਸੈਰ।
੨ਚੜ੍ਹਦੇ ਹਨ।
੩ਘੋੜੇ ਤੇ।
੪ਦੋਨੋਣ ਵੇਲੇ।