Sri Gur Pratap Suraj Granth

Displaying Page 245 of 412 from Volume 9

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੯) ੨੫੮

ਬਨਹਿ ਆਪ ਕੋ ਚਲਿਬੋ ਤੂਰਨ।
ਦਿਹੁ ਦਰਸ਼ਨ ਤਿਹ, ਗੁਨ ਗਨ ਪੂਰਨ!
ਅਗ਼ਮਤ ਗ਼ਾਹਰ ਜਾਇ ਦਿਖਾਵਹੁ।
ਕਰਹੁ ਸ਼ਕਤਿ ਨਿਜ ਓਰ ਝੁਕਾਵਹੁ+ ॥੨੧॥
ਕਰਾਮਾਤ ਚਾਹਤਿ ਹੈ ਦੇਖਾ।
ਨਿਤ ਅਭਿਲਾਖਾ ਵਧੀ ਵਿਸ਼ੇਖਾ।
ਬਿਨ ਦੇਖੇ ਸੋਣ ਕੋਣਹੁੰ ਨ ਟਰੈ।
ਬਿਦਤਿ ਹਠੀ ਅਤਿ ਹਠ ਕੋ ਧਰੈ ॥੨੨॥
ਗੁਰ ਪ੍ਰਤਾਪ ਪਿਖਿ ਮਤਿ ਬਿਰਮਾਈ।
ਭਨੇ ਦੂਤ ਬਚ ਮਾਧੁਰਤਾਈ।
ਸੁਨਿ ਸਤਿਗੁਰ ਡੇਰਾ ਕਰਵਾਇਵ।
ਖਾਨ ਪਾਨ ਸਨਮਾਨ ਦਿਵਾਇਵ ॥੨੩॥
ਕਿਤਿਕ ਦੇਰ ਗੁਰ ਦਰਸ਼ਨ ਦੀਨਸਿ।
ਪੂਰ ਕਾਮਨਾ ਸੰਗਤਿ ਕੀਨਸਿ।
ਪੁਨ ਅੰਤਹਿਪੁਰ ਕੋ ਗੁਰ ਗਏ।
ਸੋ ਸਰਵਰੀ੧ ਬਿਤਾਵਤਿ ਭਏ ॥੨੪॥
ਹੋਤਿ ਭੋਰ ਪੁਨ ਸਭਾ ਲਗਾਈ।
ਸਰਬ ਹਕਾਰਨਿ ਕਰੇ ਤਦਾਈ।
ਮੁਜ਼ਖ ਸਭਿਨਿ ਮਹਿ ਬੇਦੀ ਆਏ।
ਤੇਹਣ ਕੁਲ ਭਜ਼ਲੇ ਬੁਲਵਾਏ ॥੨੫॥
ਸੋਢੀ ਬੀਰ ਬਿਸਾਲ ਹਕਾਰੇ।
ਆਇ ਸਕਲ ਸਤਿਗੁਰ ਪਰਵਾਰੇ।
ਪਰਮ ਜੋਤਿ ਸੂਰਜ ਅੁਜੀਆਰਾ।
ਰਹੋ ਪ੍ਰਕਾਸ਼ ਸਮੂਹ ਮਝਾਰਾ੨ ॥੨੬॥
ਮੋਹ ਤਪਤ ਅਤਿਸ਼ੈ ਜਰ ਖੋਵਾ੩।
ਗਾਨ ਕਲਾ ਤੇ ਪੂਰਨ ਹੋਵਾ।
ਕੀਰਤਿ ਬਿਮਲ ਚੰਦ੍ਰਿਕਾ ਚਾਰੂ।
ਅਸ ਰਾਣਕਾਪਤਿ੪ ਸ਼ੁਭਤਿ ਅੁਦਾਰੂ ॥੨੭॥


+ਪਾ:-ਓਜ ਲਖਾਵਹੁ। ਓਜ ਝੁਕਾਵਹੁ।
੧ਰਾਤ।
੨ਇਥੋਣ ਤਾਈਣ ਸਤਿਗੁਰਾਣ ਲ਼ ਸੂਰਜ ਦਾ ਰੂਪਕ ਦਿਜ਼ਤਾ ਹੈ ਤੇ ਅਜ਼ਗੋ ਚੰਦ ਦਾ।
੩ਮੋਹ ਰੂਪੀ ਤਪਸ਼ ਦੀ ਜੜ੍ਹ ਦੂਰ ਕੀਤੀ।
੪ਪੁੰਨਿਆਣ ਦਾ ਚੰਦ।

Displaying Page 245 of 412 from Volume 9