Sri Gur Pratap Suraj Granth

Displaying Page 246 of 448 from Volume 15

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੩) ੨੫੮

੨੬. ।ਭਾਈ ਨਦਲਾਲ ਗੁਰੂ ਜੀ ਦੇ ਹਗ਼ੂਰ॥
੨੫ੴੴਪਿਛਲਾ ਅੰਸੂ ਤਤਕਰਾ ਰੁਤਿ ੩ ਅਗਲਾ ਅੰਸੂ>>੨੭
ਦੋਹਰਾ: ਆਇ ਮਿਲੇ ਸ੍ਰੀ ਗੁਰ ਨਿਕਟ, ਦੇਖੋ ਪ੍ਰੇਮ ਬਿਸਾਲ।
ਪਰੇ ਚਰਨ ਕਰ ਜੋਰਿ ਕਰਿ ਲਖੇ ਸੁ ਪ੍ਰਭੂ ਕ੍ਰਿਪਾਲ ॥੧॥
ਦੋਹਰਾ: ਨਦਲਾਲ ਨੇ ਭੇਟ ਚੜ੍ਹਾਈ।
ਬੀਚ ਫਾਰਸੀ ਬੈਤ ਬਨਾਈ੧।
ਸਤਿਗੁਰ ਸਿਫਤ ਬ੍ਰਹਮ ਕੋ ਗਾਨ।
ਜੁਗਤਿ ਅੁਕਤਿ ਬਹੁ ਰੀਤਿ ਬਖਾਨ ॥੨॥
ਮੁਸਕਾਵਤਿ ਦਸਮੇ ਪਤਿਸ਼ਾਹੂ।
ਕ੍ਰਿਪਾ ਕਰਤਿ ਬੂਝਤਿ ਭੇ ਤਾਹੂ।
ਆਨੋਣ ਕਹਾਂ ਸੁਨਾਵਹੁ ਪਾਰੇ।
ਕਾ ਇਸ ਪੋਥੀ ਬੀਚ ਅੁਚਾਰੇ ॥੩॥
ਕਿਤਿਕ ਬੈਤ ਨਦ ਲਾਲ ਸੁਨਾਈ।
ਕਰੇ ਮਾਯਨੇ ਨੀਕ ਬਨਾਈ।
ਕਰੋ ਬੰਦਗੀ ਨਾਮਾ ਮੋਹਿ।
ਮਹਿਮਾ ਗਿਰ ਤੇ ਕਨ ਸਮ ਹੋਹਿ੨ ॥੪॥
ਅਹੈ ਜਥਾ ਮਤਿ ਤਥਾ ਬਨਾਈ।
ਕਰਿਬੇ ਹਿਤ ਬਾਨੀ ਸਫਲਾਈ੩।
ਗੁਨ ਸਮੁੰਦ੍ਰ ਕੋ ਲਖੈ ਤੁਮਾਰੇ?
ਜਲ ਪਰੰਤੁ ਲੇ ਕਾਜੁ ਸੁਧਾਰੇ੪ ॥੫॥
ਕਰਹਿ ਸ਼ਨਾਨ ਆਦਿ, ਮਲ ਹਰੇ੫।
ਲਹੈ ਨ ਪਾਰ, ਜਥਾਮਤਿ ਰਰੇ੬।
ਦੀਨ ਬੰਧੁ ਨਿਜ ਬਿਰਦ ਸੰਭਾਰਹੁ।
ਹਮ ਸੇ ਅਧਮ ਜੀਵ ਕੋ ਤਾਰਹੁ ॥੬॥
ਸੁਨਿ ਸ੍ਰੀ ਸਤਿਗੁਰ ਕ੍ਰਿਪਾ ਨਿਧਾਨ।
ਬਹੁ ਪ੍ਰਸੰਨ ਹੈ ਕਰਤਿ ਬਖਾਨ।


੧ਭਾਵ ਗ਼ਿੰਦਗੀ ਨਾਮੇ ਤੋਣ ਹੈ।
੨(ਇਸ ਵਿਜ਼ਚ) ਆਪਦੀ ਮਹਿਮਾਂ ਪਹਾੜ ਵਿਜ਼ਚੋਣ (ਇਜ਼ਕ) ਕਿਂਕਾ (ਵਰਣਨ ਕਰਨ) ਤੁਜ਼ਲ (ਵਰਣਨ) ਹੁੰਦੀ ਹੈ।
੩(ਆਪਣੀ) ਬਾਣੀ ਸਫਲ ਕਰਨ ਵਾਸਤੇ (ਰਚੀ) ਹੈ।
੪ਤੁਹਾਡੇ ਸਮੁੰਦਰ ਵਤ (ਅਥਾਹ) ਗੁਣਾਂ ਲ਼ ਕੌਂ ਲਖ ਸਕਦਾ ਹੈ ਪੰ੍ਰਤੂ (ਅੁਸ ਵਿਜ਼ਚੋਣ) ਜਲ ਮਾਤ੍ਰ ਲੈਕੇ ਕੰਮ
ਸੁਆਰ ਲਈਦਾ ਹੈ।
੫ਮੈਲ ਦੂਰ ਕਰੇ।
੬ਜੈਸੀ ਮਤਿ ਹੈ ਤੈਸੇ ਕਹੇ ਹਨ (ਆਪ ਦੇ ਗੁਣ)।

Displaying Page 246 of 448 from Volume 15