Sri Gur Pratap Suraj Granth

Displaying Page 246 of 494 from Volume 5

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੫) ੨੫੯

੩੪. ।ਸਿਜ਼ਧਾਂ ਲ਼ ਨਿਰੁਜ਼ਤ੍ਰ ਕੀਤ॥
੩੩ੴੴਪਿਛਲਾ ਅੰਸੂ ਤਤਕਰਾ ਰਾਸਿ ੫ ਅਗਲਾ ਅੰਸੂ>>੩੫
ਦੋਹਰਾ: ਪਢਿ ਸੋਦਰ ਅਰਦਾਸ ਭੀ, ਸਭਿਨਿ ਨਿਵਾਯਹੁ ਸੀਸ।
ਸ਼੍ਰੀ ਹਰਿ ਗੋਵਿੰਦ ਚੰਦ ਜੀ, ਗੁਰੁ ਸਮਰਥ ਜਗਦੀਸ਼ ॥੧॥
ਚੌਪਈ: ਚਲਦਲ ਪ੍ਰਥਮ ਸਤੁਲ ਚਹਿ ਕਰੋ।
ਦਲ ਸੋਣ ਕਲਿਤ੧ ਹੁਤੋ ਜਿਮ ਹਰੋ।
ਨਿਰਮਲ ਜਲ ਪਾਵਨ ਅਨਵਾਵਾ।
ਕਹਿ ਕਰਿ ਕੁੰਕਮ ਕੋ ਘਸਵਾਵਾ ॥੨॥
ਆਪ ਖਰੇ ਹੁਇ ਕਰ ਮਹਿ ਧਾਰੋ।
ਸਜ਼ਤਿਨਾਮ ਮੁਖ ਮੰਤ੍ਰ ਅੁਚਾਰੋ।
ਨਿਜ ਕਰ ਤੇ ਛਿਰਕਨਿ ਕੋ ਕੀਨਿ।
ਤਤਛਿਨ ਨਿਕਸੋ ਦਿਪਤਿ ਨਵੀਨ ॥੩॥
ਪ੍ਰਥਮ ਲਗਰ ਨਿਕਸੀ ਪਿਖਿ ਐਸੇ।
ਬਿਵਰ ਬਿਖੈ ਤੇ ਬਿਸੀਯਰ ਜੈਸੇ੨।
ਛਿਰਕੇ ਦੇਤਿ ਨੀਰ ਕੇ ਜੋਣ ਜੋਣ।
ਫੈਲਤਿ ਬ੍ਰਿਧਤਿ ਜਾਤਿ ਹੈ ਤੋਣ ਤੋਣ ॥੪॥
ਤਬਿ ਅਲਮਸਤ ਕਹੋ ਕਰ ਬੰਦਿ।
ਸ਼੍ਰੀ ਸਤਿਗੁਰ! ਸਭਿ ਰੀਤਿ ਬਿਲਦ।
ਪ੍ਰਥਮ ਚਿੰਨ੍ਹ ਇਸ ਪਰ ਗੁਰੁ ਕਰਕੋ੩।
ਮਹਾਂ ਮਹਾਤਮ ਜੁਤ ਪਿਖਿ ਤਰੁ ਕੋ ॥੫॥
ਅਬਿ ਨਹਿ ਪਿਖੀਯਤਿ ਤਥਾ ਬਨਾਵਹੁ।
ਸਤਿਗੁਰ ਤੇ ਚਿੰਨ੍ਹਤਿ ਦਿਖਰਾਵਹੁ।
ਸ਼੍ਰੀ ਹਰਿ ਗੋਵਿੰਦ ਕਰੋ ਅੁਚਾਰਨਿ।
ਅਪਰ ਚਿੰਨ੍ਹਯੁਤ ਵਧਹਿ ਸ ਡਾਰਨ ॥੬॥
ਇਮ ਕਹਿ ਕੁੰਕਮ ਕੋ ਛਿਰਕਾਯਹੁ।
ਛੋਟੀ ਬਡੀ ਬੂੰਦ ਬਰਸਾਯਹੁ।
ਇਨ ਛੀਟਨਿ ਤੇ ਚਿੰਨ੍ਹਤਿ ਰਹੈ।
ਜਬਿ ਲੌ ਥਿਰ ਪ੍ਰਥਮੀ ਪਰ ਅਹੈ ॥੭॥
ਅਬਿ ਇਹ ਨਿਸ ਮਹਿ ਬਰਧਹਿ ਤੇਤੋ।


੧ਪਜ਼ਤਿਆਣ ਨਾਲ ਸ਼ਸ਼ੋਭਤ।
੨ਵਰਮੀ ਵਿਚੋਣ ਜਿਵੇਣ ਸਜ਼ਪ।
੩ਪਹਿਲੇ ਨਿਸ਼ਾਨ ਇਸ ਤੇ ਗੁਰੂ ਜੀ ਦੇ ਹਜ਼ਥ ਦਾ ਸੀ।

Displaying Page 246 of 494 from Volume 5