Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੨੬੨
੨੬. ।ਸ਼ੀਹਾਂ ਅੁਜ਼ਪਲ। ਗੁਰੂ ਅੰਗਦ ਜੀ ਦੇ ਸਮਾਵਂ ਦੀਆਣ ਤਿਆਰੀਆਣ॥
੨੫ੴੴਪਿਛਲਾ ਅੰਸੂ ਤਤਕਰਾ ਰਾਸਿ ੧ ਅਗਲਾ ਅੰਸੂ>>੨੭
ਦੋਹਰਾ: ਇਕ ਦਿਨ ਸ਼੍ਰੀ ਅੰਗਦ ਗੁਰੂ, ਗਮਨੇ ਗੋਇੰਦਵਾਲ।
ਸੇਵਕ ਕੋ ਦਰਸ਼ਨ ਦਿਯੋ, ਕਹਿ ਸੁਨਿ ਬਚਨ ਰਸਾਲ ॥੧॥
ਚੌਪਈ: ਸਹਿਜ ਸੁਭਾਇਕ ਆਵਤਿ ਚਲੇ।
ਮਗ ਮਹਿਣ ਸੀਹਾਂ ਅੁਜ਼ਪਲ ਮਿਲੇ।
ਦੇਖਤਿ ਹੀ ਪਗਬੰਦਨ ਕਰੀ।
ਭਯੋ ਨਮ੍ਰਿ ਅੁਰ ਸ਼ਰਧਾ ਧਰੀ ॥੨॥
ਇਕ ਸੌ ਛਾਂਗ੧ ਸੰਗ ਤਹਿਣ ਅਹੇ।
ਤਿਨ ਕਹੁ ਦੇਖਿ ਗੁਰੂ ਬਚ ਕਹੇ।
ਭੋ ਸ਼ੀਹਾਂ! ਇਹੁ ਕਿਤ ਤੇ ਲਾਇ?
ਕਿਅੁਣ ਕੀਨਸਿ ਇਨ ਕੋ ਸਮੁਦਾਇ ॥੩॥
ਸੁਨਿ ਕਰ ਜੋਰੇ ਕਹੋ ਬ੍ਰਿਤੰਤ।
ਹੇ ਸ਼੍ਰੀ ਸਤਿਗੁਰ ਜੀ ਭਗਵੰਤ!
ਮੋਹਿ ਪੁਜ਼ਤ੍ਰ ਕੋ ਮੁੰਡਨ੨ ਅਹੈ।
ਬਡ ਅੁਤਸਾਹ ਕਰੋ ਹਮ ਚਹੈਣ ॥੪॥
ਹਮਰੀ ਕੁਲ ਸਭਿ ਇਕਠੀ ਹੋਇ।
ਬਡੋ ਹਮਾਰਨਿ ਕੀ ਬਿਧਿ ਸੋਇ।
ਇਸ ਬਿਧਿ+ ਕਰਨ ਅਹੈ ਬਿਵਹਾਰ।
ਆਵਹਿਣ੩ ਆਮਿਖ੪ ਕਰਹਿਣ ਅਹਾਰ ॥੫॥
ਸਦਾ ਜਠੇਰਨ੫ ਰੀਤਿ ਹਮਾਰੇ।
ਓਦਨ ਆਮਿਖ੬ ਦੇਹਿਣ ਅਹਾਰੇ।
ਖੁਸ਼ੀ ਅਨੇਕ ਪ੍ਰਕਾਰਨ ਹੋਇ।
ਹੋਹਿਣ ਮੇਲ ਕੁਲ ਕੇ ਸਭਿ ਕੋਇ ॥੬॥
ਸੁਨਿ ਕਰਿ ਬਿਕਸੇ ਗੁਰੂ ਕ੍ਰਿਪਾਲ।
ਭਲੋ ਕਰਨ ਹਿਤ ਕਹਿ ਤਿਸ ਕਾਲ।
੧ਇਕ ਸੌ ਬਜ਼ਕਰੇ।
੨ਸਿਰ ਮੁੰਨਂਾ।
+ਪਾ:-ਬਧ।
੩(ਸਾਡੇ ਸਾਕ ਮਿਜ਼ਤ੍ਰ) ਆਅੁਣਗੇ।
੪ਮਾਸ ਦਾ।
੫ਵਡਿਆਣ ਦੀ।
੬(ਗਿਜ਼ਧੇ) ਚਾਵਲ ਤੇ ਮਾਸ।