Sri Gur Pratap Suraj Granth

Displaying Page 247 of 437 from Volume 11

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧੧) ੨੬੦

੩੭. ।ਖੀਵਾ। ਭਿਜ਼ਖੀ॥
੩੬ੴੴਪਿਛਲਾ ਅੰਸੂ ਤਤਕਰਾ ਰਾਸਿ ੧੧ ਅਗਲਾ ਅੰਸੂ>>੩੮
ਦੋਹਰਾ: ਕੂਚ ਭੁਪਾਲਾਂ ਤੇ ਕਰੋ, ਤੇਗ ਬਹਾਦਰ ਰਾਇ।
ਆਇਓ ਖੀਵਾ ਗ੍ਰਾਮ ਪੁਨ, ਅੁਤਰੇ ਸਹਿਜ ਸੁਭਾਇ ॥੧॥
ਚੌਪਈ: ਗ੍ਰਾਮ ਬਿਸਾਲ ਬਸਤਿ ਸੋ ਅਹੈ।
ਸਿੰਘਾ ਰਾਹਿਕ ਇਕ ਤਹਿ ਰਹੈ।
ਸਹਿਜ ਸੁਭਾਇਕ ਸੋ ਚਲਿ ਆਵੈ।
ਦੁਤਿ ਤ੍ਰੈ ਘਟਿਕਾ ਬੈਠਿ ਸਿਧਾਵੈ ॥੨॥
ਇਕ ਦਿਨ ਵਹੁ ਬੈਠੋ ਜਬਿ ਆਈ।
ਤੁਰਤ ਚਲਯੋ ਅੁਠਿ ਕੈ ਪਿਛਵਾਈ।
ਬੂਝੋ ਗੁਰ ਕੋਣ ਤੁਰਤ ਸਿਧਾਰਾ?
ਕਾਜ ਕੌਨ ਅਸ ਭੌਨ ਮਝਾਰਾ? ॥੩॥
ਸਿੰਘਾ ਕਹੈ ਨ ਕਾਰਜ ਕੋਈ।
ਇਕ ਕੇ ਸਦਨ ਸਗਾਈ ਹੋਈ।
ਬਾਣਟਤਿ ਹੈਣ ਸਭਿ ਕੋ ਮਿਸ਼ਟਾਨ।
ਭਏ ਲੋਕ ਇਕਠੇ ਤਿਸ ਥਾਨ ॥੪॥
ਤਹਾਂ ਜਾਇ ਕੈ ਨਿਜ ਬਰਤਾਵਾ।
ਲੈ ਆਵੋ, ਇਸ ਹੇਤੁ ਸਿਧਾਰਾ।
ਸੁਨਿ ਸਤਿਗੁਰ ਬੋਲੇ ਕਰਿ ਕਰੁਨਾ।
ਅਬਿ ਤੇ ਕਬਹਿ ਜਾਹੁ ਕਿਸ ਘਰ ਨਾ ॥੫॥
ਤੁਵ ਬੈਠੇ ਨਿਜ ਸਦਨ ਮਝਾਰੇ।
ਪਹੁਚਹਿ ਆਇ ਜੁਗਲ ਬਰਤਾਰੇ੧।
ਸੁਨਿ ਕੈ ਰਾਹਕ ਸਿਦਕ ਕਮਾਵਾ।
ਬੈਠੋ ਨਿਕਟਿ ਨ ਅਨਤ ਸਿਧਾਵਾ੨ ॥੬॥
ਕਹਤਿ ਭਯੋ ਤੁਮ ਪੁਰਖ ਬਡੇਰੇ।
ਹਮ ਸੇ ਤੁਮ ਚੇਰਨਿ ਕੇ ਚੇਰੇ੩।
ਬਾਕ ਅੁਚਾਰਨਿ ਕਰਿ ਹੋ ਜਥਾ।
ਤਾਤਕਾਲ ਫੁਰਿ ਹੋਵਹਿ ਤਥਾ ॥੭॥
ਅੁਤ ਜਿਸ ਕੇ ਘਰ ਭਈ ਸਗਾਈ।


੧ਦੋ ਵਰਤਾਰੇ, ਦੋ ਛਾਂਦੇ।
੨ਹੋਰ ਥੇ ਨਾਂ ਗਿਆ।
੩ਸਾਡੇ ਵਰਗੇ ਆਪ ਦੇ ਦਾਸਾਂ ਦੇ ਦਾਸ ਹਨ।

Displaying Page 247 of 437 from Volume 11