Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੨੬੪
ਭਏ ਕ੍ਰਿਪਾਲ ਭਨੋ ਬਚ ਫੇਰੀ ॥੧੪॥
ਹਮਰੇ ਦਾਰੇ ਮੁੰਡਨ ਕਰੋ।
ਅੁਰ ਕੌ ਭਰਮ ਸਰਬ ਪਰਹਰੋ।
ਬਿਘਨ ਜਠੇਰਨਿ ਕੋ ਨਹਿਣ ਹੋਇ।
ਸਿਮਰਹੁ ਸਜ਼ਤਿਨਾਮ ਦੁਖ ਖੋਇ ॥੧੫॥
ਜਿਨ ਕੋ ਦੁਖਦਾਇਕ ਤੂੰ ਜਾਨੈ।
ਜੋ ਤੇਰੇ ਸਭਿ ਬਿਘਨਨਿ ਠਾਨੈ।
ਸਰਬ ਓਰ ਤੇ ਹੁਇਣ ਰਖਵਾਰੇ।
ਸਭਿ ਸੁਖ ਦੇਹਿਣ, ਨ ਕਾਜ ਬਿਗਾਰੇ ॥੧੬॥
ਅਜ੧ ਸਗਰੇ ਅਬ ਦੀਜਹਿ ਛੋਰ।
ਨਰਕ ਨਿਹਾਰਹਿਣ ਨਹਿਣ ਦੁਖ ਘੋਰ।
ਸੁਨਿ ਬਚਨ ਧਰਿ ਸ਼ਰਧਾ ਮਾਨੇ।
ਹਾਥ ਜੋਰਿ ਅਪਨੋ ਹਿਤ ਜਾਨੇ ॥੧੭॥
ਅਜ ਖਲਾਸ ਤਿਸੁ ਛਿਨ ਸਭਿ ਕੀਨੇ੨।
ਗੁਰ ਕੇ ਚਰਨ ਕਮਲ ਮਨੁ ਲੀਨੇ।
ਜਾਇ ਸਦਨ ਸਭਿ ਜੇਤਿਕ ਤਾਰੀ।
ਆਨਤਿ ਭਾ ਗੁਰ ਕੇਰ ਅਗਾਰੀ ॥੧੮॥
ਅਪਨੇ ਬੰਧੂ ਤਹਾਂ ਹਕਾਰੇ।
ਬਹੁਰ ਪੁਜ਼ਤ੍ਰ ਕੋ ਸ੍ਰੀ ਗੁਰ ਦੁਆਰੇ।
ਮੁੰਡਨ ਰੀਤਿ* ਬੰਸ ਕੀ ਜੈਸੇ।
ਭਲੀ ਭਾਂਤਿ ਕਰਵਾਇਵ ਤੈਸੇ ॥੧੯॥
੧ਬਜ਼ਕਰੇ।
੨ਛਜ਼ਡ ਦਿਜ਼ਤੇ।
*ਇਹ ਪ੍ਰਸੰਗ ਮਹਿਮਾ ਪ੍ਰਕਾਸ਼ ਵਿਚ ਹੈ, ਪਰ ਓਥੇ ਗੁਰੂਦੁਆਰੇ ਮੁੰਡਨ ਹੋਣਾ ਨਹੀਣ ਲਿਖਿਆ, ਸਗੋਣ ਸਿਜ਼ਖ
ਬਣਨਾ ਲਿਖਿਆ ਹੈ। ਸੀਹੇਣ ਲ਼ ਗੁਰੂ ਜੀ ਨੇ ਕਿਹਾ ਕਿ ਤੂੰ ਵਜ਼ਡਿਆਣ ਤੋਣ ਨਾ ਡਰ, ਮੇਰੇ ਡੇਰੇ ਇਸ ਲ਼ ਸਿਜ਼ਖ
ਬਣਾ, ਯਥਾ:-
ਸੁਹਿਰਦ ਦੇਖ ਪ੍ਰਭ ਦਇਆ ਕਰ ਤਾਂਹਿ ਕਹੀ ਸਮਝਾਇ।
ਮਮ ਦੁਆਰੇ ਸਿਜ਼ਖ ਕੋ ਕਰੋ ਬਿਘਨ ਨਾ ਹੋਵੇ ਕਾਇ।
ਫਿਰ ਜਦ ਸਤਿਗੁਰ ਡੇਰੇ ਗਏ ਤਾਂ ਬਜ਼ਚਾ ਸਿਜ਼ਖ ਬਣਿਆਣ ਯਥਾ:-
ਸਤਗੁਰ ਦੁਆਰ ਸਿਖ ਕੋ ਕੀਓ ਕਾਰਜ ਹੋਏ ਰਾਸ।
ਭਾਈ ਗੁਰਦਾਸ ਜੀ ਨੇ ਸੀਹਾਂ ਅੁਜ਼ਪਲ ਪਹਿਲੀ ਪਾਤਸ਼ਾਹੀ ਦੇ ਵੇਲੇ ਸਿਜ਼ਖ ਹੋਇਆ ਲਿਖਿਆ ਹੈ, ਤੇ
ਯਾਰਵੀਣ ਵਾਰ ਦੇ ਟੀਕੇ ਵਿਚ ਪਹਿਲੀ ਪਾਤਸ਼ਾਹੀ ਦਾ ਹੀ ਸਿਜ਼ਖ ਲਿਖਿਆ ਹੈ। ਤੀਜੇ ਸਤਿਗੁਰਾਣ ਵੇਲੇ ਸੀਹਾਂ,
ਭਾਈ ਮੁਰਾਰੀ ਲ਼ ਕਾਕੀ ਵਿਆਹ ਵਿਚ ਦੇਣਦਾ ਹੈ, ਚੌਥੇ ਸਾਹਿਬਾਣ ਵੇਲੇ ਜਾਪਦਾ ਹੈ ਅੰਮ੍ਰਿਤਸਰ ਕੁਟੰਬ ਸਂੇ ਆ
ਵਸਿਆ ਹੈ, ਅੁਪਲਾਂ ਦੀ ਗਲੀ ਅਜੇ ਤਕ ਹੈ। ਦੂਜੇ ਸਾਹਿਬਾਣ ਨਾਲ ਸਾਖੀ ਮਹਿਣਮਾ ਪ੍ਰਕਾਸ਼ ਦੀ ਹੈ ਤੇ ਓਥੇ
ਗ਼ਿਕਰ ਸਿਖ ਬਣਾਅੁਣ ਦਾ ਹੈ ਮੁੰਡਨ ਦਾ ਨਹੀਣ ਹੈ।