Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਐਨ ੧) ੨੬੫
ਲਰਿ ਲਸ਼ਕਰ ਜਿਸ ਕੇਰ ਬਿਨਾਸ਼ਾ ॥੧੩॥
ਮਹਾਂ ਦੁਸ਼ਟ ਬਡ ਖੋਟ ਕਰੰਤਾ।
ਸਦਾ ਧ੍ਰੋਹ ਸਭਿ ਸੰਗ ਕਮੰਤਾ।
ਨਵਮ ਗੁਰੂ ਸੋਣ ਬਿਗਰੋ ਮੂੜ੍ਹਾ।
ਪਾਪੀ ਦੈਖ ਕਮਾਵੈ ਗੂੜ੍ਹਾ ॥੧੪॥
ਜਿਸ ਨੇ ਬਾਪ ਆਪਨੋ ਮਾਰੋ।
ਭ੍ਰਾਤ ਸੰਘਾਰਤਿ ਮੋਹ ਨ ਧਾਰੋ।
ਸੰਤ ਸਾਧ ਕੋ ਅਦਬ ਨ ਰਾਖੈ।
ਦੇ ਸਗ਼ਾਇ ਕੈ ਮਾਰਨ ਭਾਖੈ ॥੧੫॥
ਤੁਮ ਤੌ ਤਿਸ ਕੋ ਅਧਿਕ ਬਿਗਾਰਾ।
ਲਾਖਹੁ ਲਸ਼ਕਰ ਲਰਤਿ ਸੰਘਾਰਾ।
ਖਰਚੋ ਲਾਖਹੁ ਦਰਬ ਹੰਗਾਮੇ੧।
ਕੀਨਸਿ ਹਾਨਿ ਇਮਾਨ ਤਮਾਮੇ੨ ॥੧੬॥
ਪਕਰਨ ਹਿਤ ਹੀ ਚਾਹਿਤ ਰਹੋ੩।
ਸਕਲ ਭੇਤ ਰਾਵਰ ਨੇ ਲਹੋ।
ਅਬਿ ਸਮੀਪ ਤਿਸ ਕੇ ਕਾ ਜਾਨਾ।
ਕਰਹਿ ਅਵਜ਼ਗਾ ਮੂੜ੍ਹ ਮਹਾਨਾ ॥੧੭॥
ਲਾਖਹੁ ਸੈਨ ਸੁਨਤਿ ਚਢਿ ਧਾਵੈ।
ਨਹੀਣ ਦੁਰਗ, ਥਿਰ ਹੈ ਅਟਕਾਵੈਣ।
ਦ੍ਰੋਹੀ ਮਹਾਂ, ਦੁਸ਼ਟ, ਰਿਪੁ ਸੰਤਨ੪।
ਤੁਰਕੇਸ਼ੁਰ ਅੁਰ ਲਖੈਣ ਮਤੰਤ ਨ੫ ॥੧੮॥
ਪ੍ਰਭੂ ਜੀ! ਇਹਾਂ ਰਹਨਿ ਹੀ ਆਛੋ।
ਕੋਣ ਗਾਛਨ ਦਜ਼ਛਨ ਬਛ ਬਾਛੋ੬।
ਸਭਿ ਤੇ ਸੁਨਤਿ ਗੁਰੂ ਪੁਨ ਕਹੋ।
ਪੁਰਖ ਅਕਾਲ ਸਹਾਯਕ ਰਹੋ ॥੧੯॥
ਕੋਣਹੂੰ ਧੀਰਜ ਛੋਰਿ ਨ ਕਰੀਅਹਿ?
ਦੇਸ਼ ਬਿਦੇਸ਼ਨ ਸੈਲ ਨਿਹਰੀਅਹਿ।
੧ਜੁਜ਼ਧ ਪਰ ਲਖਾਂ ਰੁਪਜ਼ਯਾ (ਔਰੰਗੇ ਨੇ) ਖਰਚ ਕੀਤਾ ਹੈ।
੨ਅੁਸਨੇ ਸਾਰਾ ਈਮਾਨ ਨਾਸ਼ ਕੀਤਾ।
੩(ਆਪ ਲ਼) ਪਕੜਨ ਵਾਸਤੇ ਹੀ (ਏਹ ਸਭ ਕੁਛ) ਕਰਦਾ ਰਿਹਾ।
੪ਸੰਤਾਂ ਦਾ ਵੈਰੀ।
੫ਨੁਰੰਗੇ ਦੇ ਦਿਲ ਦਾ ਪਤਾ ਨਹੀਣ ਜਾਣੀਦਾ।
੬ਦਜ਼ਖਂ ਲ਼ ਜਾਣਾ ਕਿਅੁਣ ਹਿਰਦੇ ਵਿਚ ਚਾਹੁੰਦੇ ਹੋ? ।ਬਜ਼ਛ=ਵਜ਼ਖੀ, ਭਾਵ ਦਿਲ। ਸੰਸ:, ਵਕਸ਼॥।