Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੨੬੮
ਪਰਮ ਧਾਮ੧ ਮੈਣ ਕਰੌਣ ਪਯਾਨ ॥੩੮॥
ਹਰਖ ਸ਼ੋਕ ਮਨ ਮਹਿਣ ਨਹਿਣ ਕੋਅੂ।
ਤੂੰ ਪਰਤਜ਼ਖ ਰੂਪ ਮਮ ਹੋਅੂ।
ਦੇਹ ਅਛਤ੨ ਗਾਨੀ ਜਗ ਐਸੇ।
ਭਰੋ ਕੁੰਭ ਸਾਗਰ ਰਹਿ ਜੈਸੇ੩ ॥੩੯॥
ਘਟ ਫੂਟੇ ਜਲ ਸੋਣ ਜਲ ਮਿਲੈ।
ਤਨ ਤਜਿ ਗਾਨੀ ਬ੍ਰਹਮ ਸੋਣ ਰਲੈ।
ਆਵਨਿ ਨਹਿਣ ਮੇਰੋ ਨਹਿਣ ਜਾਵੌਣ।
ਪਰਮਾਤਮ ਨਿਜ ਰੂਪ ਸਮਾਵੌਣ ॥੪੦॥
ਪੁਨ ਸਿਜ਼ਖਨ ਸੋਣ ਗਿਰਾ ਅੁਚਾਰੀ।
ਅੁਠਿ ਆਨਹੁ ਗਾਗਰ ਭਰਿ ਬਾਰੀ੪।
ਅਮਰ ਦਾਸ ਇਸ਼ਨਾਨ ਕਰਾਵਹੁ।
ਸਭਿ ਸੰਗਤਿ ਕੋ ਮੇਲ ਕਰਾਵਹੁ ॥੪੧॥
ਦੋਨਹੁ ਪੁਜ਼ਤ੍ਰ ਹਕਾਰਨ ਕਰੋ੫।
ਮਮ ਤਾਰੀ ਹੈ ਦੇਰਿ ਨ ਧਰੋ।
ਸਸਕਾਰਨ ਕੀ ਸੌਜ ਬਿਸਾਲਾ।
ਕਰਹੁ ਇਕਜ਼ਤ੍ਰ ਸਕਲ ਤਤਕਾਲਾ ॥੪੨॥
ਪੈਸੇ ਪੰਚ ਨਲੇਰ ਅਨਾਵਹੁ।
ਫੂਲਨ ਮਾਲ ਬਿਸਾਲ ਬਨਾਵਹੁ।
ਤਿਲ ਚੰਦਨ ਕੇਸਰ ਕੋ ਆਨਹੁਣ।
ਕੁਸ਼ਾ ਪੁਨੀਤ ਲੀਪਬੋ ਠਾਨਹੁ੬ ॥੪੩॥
ਇਤਿ ਸ਼੍ਰੀ ਗੁਰ ਪ੍ਰਤਾਪ ਸੂਰਜ ਗ੍ਰਿੰਥੇ ਪ੍ਰਥਮ ਰਾਸੇ ਸ਼੍ਰੀ ਅੰਗਦ ਸਮਾਵਨ ਪ੍ਰਸੰਗ
ਬਰਨਨ ਨਾਮ ਖਸ਼ਟਬਿੰਸਤੀ ਅੰਸੂ ॥੨੬॥
੧ਸਜ਼ਚ ਖੰਡ ਲ਼।
੨ਹੁੰਦਿਆਣ।
੩ਜਲ ਦਾ ਭਰਿਆ ਘੜਾ ਸਮੁੰਦਰ ਵਿਚ ਜਿਜ਼ਕੁਰ ਰਹਿਣਦਾ ਹੈ।
੪ਜਲ ਦੀ।
੫ਬੁਲਾਓ।
੬ਦਜ਼ਭ ਪਵਿਜ਼ਤ੍ਰ (ਲਿਆਓ ਤੇ) ਲੇਪਣ ਕਰੋ।