Sri Gur Pratap Suraj Granth

Displaying Page 253 of 437 from Volume 11

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧੧) ੨੬੬

੩੮. ।ਦੇਸ ਰਾਜ। ਖਾਲਾ ਗ੍ਰਾਮ। ਦਮਦਾ। ਮੌੜ॥
੩੭ੴੴਪਿਛਲਾ ਅੰਸੂ ਤਤਕਰਾ ਰਾਸਿ ੧੧ ਅਗਲਾ ਅੰਸੂ>>੩੯
ਦੋਹਰਾ: ਸਮੁਝਾਯਹੁ ਸਿਜ਼ਖਨਿ ਜਬਹਿ, ਦੇਸੂ ਹੈ ਕਰਿ ਤਾਰ।
ਭੀਰ ਸੰਗ ਲੈ ਨਰਨਿ ਕੀ, ਆਯੋ ਗੁਰ ਦਰਬਾਰ ॥੧॥
ਚੌਪਈ: ਦਿਵਸ ਤੀਸਰੇ ਦਰਸ਼ਨ ਆਯੋ।
ਪ੍ਰਥਮ ਅੁਪਾਇਨ ਧਰੀ ਜੁ ਲਾਯੋ।
ਬਿਨੈ ਸਨੀ ਬਾਨੀ ਕਹਿ ਕਰਿ ਕੈ।
ਬੰਦਨ ਕੀਨਿ ਚਰਨ ਸਿਰ ਧਰਿ ਕੈ ॥੨॥
ਨਿਮ੍ਰਿ ਦੇਖਿ ਕੈ ਸ਼੍ਰੀ ਗੁਰੁ ਪੂਰੇ।
ਕਹੋ ਬਾਕ ਬਾਕਨਿ ਕੇ ਸੂਰੇ।
ਆਵਹੁ ਦੇਸ ਰਾਜ ਬਨਿ ਬੈਠਹੁ।
ਜੇ ਦਿਢ ਸ਼ਰਧਾ ਸ਼ੁਭ ਘਰ ਪੈਠਹੁ੧ ॥੩॥
ਸਕਲ ਦੇਸ਼ ਪਰ ਹੁਕਮ ਚਲਾਵਹੁ।
ਜੇ ਗੁਰੁ ਸਿਜ਼ਖੀ ਸਿਦਕ ਕਮਾਵਹੁ।
ਇਹ ਖੂੰਡੀ ਕਿਮ ਘਰ ਮਹਿ ਰਾਖੀ?
ਕਾ ਗੁਨ ਕਰਹਿ ਸੁਨਵਾਹੁ ਸਾਖੀ? ॥੪॥
ਸੁਨਿ ਦੇਸੂ ਨੇ ਸਕਲ ਸੁਨਾਈ।
ਸਰਵਰ ਕੀ ਖੂੰਡੀ ਇਹੁ ਪਾਈ।
ਨਿਸ ਦਿਨ ਰਜ਼ਖਾ ਕਰਹਿ ਹਮਾਰੀ।
ਮਹਿਖੀ ਧੇਨੁਨਿ ਦੇਤਿ ਹਗ਼ਾਰੀ੨ ॥੫॥
ਦੂਧ ਪੂਤ ਕੋ ਅਧਿਕ ਬਧਾਵਤਿ।
ਸਕਲ ਦੇਸ਼ ਤਿਸ ਬਹੁਤ ਮਨਾਵਤਿ।
ਕਰਹਿ ਰੋਟ ਅਰਪਹਿ ਤਿਸ ਤਾਈਣ।
ਹਾਥ ਜੋਰਿ ਬੰਦਹਿ ਸਿਰ ਨਾਈ ॥੬॥
ਸੁਨਿ ਸਤਿਗੁਰ ਨੇ ਪੁਨ ਸਮੁਝਾਵਾ।
ਹਿੰਦੁ ਧਰਮ ਬਨ ਕੋ ਇਹ ਦਾਵਾ੩।
ਕੋਣ ਅਪਨੋ ਪਰਲੋਕ ਬਿਗਾਰਾ?
ਸਜ਼ਤਿਨਾਮ ਕੋ ਰਿਦੈ ਬਿਸਾਰਾ? ॥੭॥
ਜਬਿ ਜਮ ਕੇ ਬਸਿ ਪਰ ਹੈਣ ਜਾਈ।


੧ਜੇ ਦ੍ਰਿੜ੍ਹ ਸ਼ਰਧਾ ਹੈ ਤਾਂ (ਸਿਜ਼ਖੀ ਰੂਪੀ) ਸ਼ੁਭ ਘਰ ਵਿਚ ਪ੍ਰਵੇਸ਼ ਕਰੋ।
੨ਗਅੂਆਣ ਮਜ਼ਝੀਆਣ ਹਗ਼ਾਰਾਣ ਹੀ ਦਿੰਦੀ ਹੈ।
੩ਹਿੰਦੂ ਧਰਮ (ਰੂਪੀ) ਬਨ ਲ਼ ਇਹ ਦਾਵਾ ਅਗਨੀ (ਵਤ ਨਾਸ਼ ਕਰਨੇ ਵਾਲੀ ਹੈ)।

Displaying Page 253 of 437 from Volume 11