Sri Gur Pratap Suraj Granth

Displaying Page 253 of 459 from Volume 6

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੬) ੨੬੬

੩੨. ।ਯੁਜ਼ਧ। ਜਜ਼ਟੂ, ਮੁਹੰਮਦ ਖਾਨ ਬਜ਼ਧ॥
੩੧ੴੴਪਿਛਲਾ ਅੰਸੂ ਤਤਕਰਾ ਰਾਸਿ ੬ ਅਗਲਾ ਅੰਸੂ>>੩੩
ਦੋਹਰਾ: ਸ਼੍ਰੀ ਗੁਰ ਹਰਿਗੋਵਿੰਦ ਜੀ, ਮਹਾਂ ਧੀਰ ਬਲਬੀਰ।
ਭਏ ਅਰੂਢਨਿ ਤੁਰਗ ਪਰ, ਲਸ਼ਕਰ ਪਿਖੋ ਅਭੀਰ੧ ॥੧॥
ਚੌਪਈ: ਟੋਲ ਅਸ਼ਟ ਜਿਨ ਬੰਧਨ ਕਰੇ।
ਕੁਛ ਬਾਵੈਣ ਕੁਛ ਦਾਏਣ ਧਰੇ।
ਆਗੈ ਅਰੁ ਪਾਛੈ ਨਿਜ ਕੀਨਿ।
ਆਪ ਬੀਚ ਆਵਤਿ ਬਲ ਪੀਨ ॥੨॥
ਤਿਮ ਟੋਲਨਿ ਕੇ ਆਗੇ ਟੋਲਿ।
ਕਰੇ ਆਪਨੇ ਸਤਿਗੁਰੁ ਬੋਲਿ।
ਡੇਰਾ ਤਜੀਅਹਿ ਕਰਹੁ ਪਿਛਾਰੀ।
ਸ਼ਲਖ ਪ੍ਰਹਾਰੁ ਹੋਹੁ ਅਗਾਰੀ ॥੩॥
ਨਿਜ ਨਿਜ ਟੋਲਿ ਬਿਖੈ ਥਿਰਿ ਰਹੀਯਹਿ।
ਵਧਿ ਬਹੁ ਆਗੈ ਹਤਨਿ ਨ ਕਹੀਯਹਿ।
ਸੈਨਾਂਪਤਿ ਸਭਿ ਕੋ ਸਮੁਝਾਏ।
ਆਗੈ ਚਲੇ ਸੂਰ ਅੁਮਡਾਏ ॥੪॥
ਸ਼੍ਰੀ ਗੁਰੁ ਸਭਿ ਕੇ ਬੀਚਿ ਬਿਰਾਜੈਣ।
ਮਨਹੁ ਸੁਰਨਿ ਮਹਿ ਸੁਰਪਤਿ ਛਾਜੈ।
ਕੈ ਜਾਦਵ ਮਹਿ ਹਰਿਗੋਵਿੰਦ੨।
ਤਿਮ ਸਿਜ਼ਖਨਿ ਮਹਿ ਹਰਿ ਗੋਵਿੰਦ ॥੫॥
ਧਨੁਖ ਕਠੋਰ ਹਾਥ ਮਹਿ ਧਾਰਾ।
ਕੋ ਨਹਿ ਐਣਚ ਸਕਹਿ ਬਲਿ ਭਾਰਾ।
ਤੀਛਨ ਭੀਛਨ ਈਛਨ ਦੇਖਿ।
ਖਪਰੇ ਤਰਕਸ਼ ਭਰੋ ਅਸ਼ੇਖ੩ ॥੬॥
ਅਪਰ ਨਿਖੰਗ੪ ਸੰਗ ਅੁਚਵਾਏ।
ਜਬਿ ਚਹੀਅਹਿ ਲੇਣ ਤੁਰਤ ਚਲਾਏ।
ਸ਼੍ਰੀ ਕਰਤਾਰਪੁਰੈ ਕਰਿਵਾਏ।
ਸਿਜ਼ਖਾ ਕੋ ਦੈ ਦੈ ਘਰਿਵਾਏ ॥੭॥


੧ਬਹਾਦੁਰ (ਗੁਰੂ ਜੀ ਨੇ)। (ਅ) (ਆਪਣੇ) ਲਸ਼ਕਰ ਲ਼ ਦਲੇਰ ਡਿਜ਼ਠਾ।
੨ਸ਼੍ਰੀ ਕ੍ਰਿਸ਼ਨ ਜੀ।
੩ਤ੍ਰਿਜ਼ਖੇ ਤੇ ਭਾਨਕ (ਖਪਰੇ ਤੀਰ) ਅਜ਼ਖਾਂ ਨਾਲ ਦੇਖ ਦੇਖ ਕੇ ਸਾਰਾ ਤਰਕਸ਼ ਭਰ ਲਿਆ ।ਸੰਸ: ਤੀਕਸ਼ਂ =
ਤ੍ਰਿਜ਼ਖੇ। ਭੀਂ = ਭਾਨਕ। ਈਕਸ਼ਨ = ਅਜ਼ਖ॥
੪ਹੋਰ ਭਜ਼ਥੇ।

Displaying Page 253 of 459 from Volume 6