Sri Gur Pratap Suraj Granth

Displaying Page 254 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੨੬੯

੨੭. ।ਸ਼੍ਰੀ ਅਮਰ ਜੀ ਲ਼ ਗੁਰਿਆਈ ਦੇਣੀ, ਤੇ ਸਮਾਵਂ ਦੀਆਣ ਤਿਆਰੀਆਣ॥
੨੬ੴੴਪਿਛਲਾ ਅੰਸੂ ਤਤਕਰਾ ਰਾਸਿ ੧ ਅਗਲਾ ਅੰਸੂ>>੨੮
ਦੋਹਰਾ: ਸ਼੍ਰੀ ਗੁਰ ਅੰਗਦ ਕੀ ਸੁਨੀ, ਆਇਸੁ ਸਿਜ਼ਖ ਸਮਸਤ੧।
ਬਿਸਮਤਿ ਹੁਇ ਲਾਗੇ ਕਰਨ, ਪੂਜਹਿਣ ਕਰਹਿਣ* ਨਮਸਤ੨ ॥੧॥
ਚੌਪਈ: ਤਬਿ ਸ਼੍ਰੀ ਅਮਰ ਠਾਨਿ ਇਸ਼ਨਾਨਾ।
ਨਮ੍ਰਿ ਹੋਇ ਕਰਿ ਨਿਕਟ ਮਹਾਨਾ।
ਬੈਠੇ ਬੰਦਨ ਕਰਿ ਪਦ ਕੰਜ।
ਆਨਿ ਮਿਲੀ ਸੰਗਤਿ ਸਭਿ ਪੁੰਜ ॥੨॥
ਬੀਚ ਬਿਰਾਜਹਿਣ ਸਤਿਗੁਰ ਬੈਸੇ।
ਸਭਿ ਗ੍ਰਹ ਮੈਣ ਸੂਰਜ ਹੁਇ ਜੈਸੇ।
ਨਿਸਾ ਅਵਿਜ਼ਦਾ ਨਿਕਟ ਨ ਆਵੈ।
ਨਿਦਕ ਤਸਕਰ ਦੇਖਿ ਪਲਾਵੈਣ ॥੩॥
ਪੇਚਕ੩ ਬੇਮੁਖ ਅੰਧੇ ਰਹੇ।
ਨਹੀਣ ਪ੍ਰਕਾਸ਼ ਮਹਾਤਮ੪ ਲਹੇ।
ਸੰਤ ਕਮਲ ਬਿਕਸੇ ਹਰਖਾਏ।
ਅਲਿ ਜਗਾਸੀ ਜਹਿਣ ਮੰਡਰਾਏ੫ ॥੪॥
ਮਤਿ ਬਹੁ ਰੀਤਿ ਅੁਡਗ੬ ਜਗ ਮਾਂਹੀ।
ਪਰਮ ਪ੍ਰਕਾਸ਼ ਸੁ ਪਾਵਤਿ ਨਾਂਹੀ੭।
ਕੈਰਵ ਕਾਨਨ ਗਨ ਦੁਰਚਾਰੀ੮।
ਸਭਿ ਮੁਰਝਾਇ ਰਹੇ ਤਿਸ ਬਾਰੀ ॥੫॥
ਸਦਗੁਨ ਜੁਤਿ ਨਰ ਜਾਗਤਿ ਭਏ।
ਬਿਖਈ ਜੀਵ ਤਮਚਰ੯ ਸੁਪਤਏ।
ਜਾਗ੍ਰਤ ਕਰਹਿਣ ਸੁ ਆਦਿ ਸ਼ਨਾਨ੧੦।

੧ਸਾਰਿਆਣ ਨੇ।
*ਪਾ:-ਕਹਹਿਣ।
੨ਨਮਸਕਾਰ।
੩ਅੁਜ਼ਲੂ।
੪ਪ੍ਰਕਾਸ਼ ਦੀ ਮਹਿਮਾ।
੫ਜਜ਼ਗਾਸੂਆਣ ਰੂਪੀ ਭੌਰੇ ਮੰਡਲੌਣਦੇ ਹਨ।
੬ਤਾਰੇ।
੭ਪਰਮ ਪ੍ਰਕਾਸ਼ ਲ਼ ਪ੍ਰਾਪਤ ਨਹੀਣ ਹੁੰਦੇ, ਭਾਵ ਹੁੰਦੇ ਸਾਰ ਗੁੰਮ ਹੋ ਜਾਣਦੇ ਹਨ। (ਅ) ਆਪਣਾ ਚਾਨਂਾ ਜਗਤ
ਅੁਜ਼ਤੇ ਬਹੁਤ ਨਹੀਣ ਪਾ ਸਕਦੇ।
੮ਸਮੂਹ ਮੰਦ ਕਰਮੀ ਕਵੀਆਣ ਦੇ ਬਨ ਵਾਣਗੂ ਹਨ।
੯ਰਾਖਸ਼, ਚਮਗਿਜ਼ਦੜ, ਅੁਜ਼ਲੂ ਆਦਿ ਜੋ ਹਨੇਰੇ ਵਿਚ ਵਿਚਰਦੇ ਹਨ।
੧੦(ਸੂਰਜ ਅੁਦੇ ਹੋਏ ਤੇ ਭਲੇ ਪੁਰਸ਼) ਜਾਗ ਕੇ ਜੀਕੁਂ ਇਸ਼ਨਾਨ ਆਦਿ ਕਰਦੇ ਹਨ।

Displaying Page 254 of 626 from Volume 1