Sri Gur Pratap Suraj Granth

Displaying Page 257 of 386 from Volume 16

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੪) ੨੬੯

੩੫. ।ਭਾਈ ਰਾਮ ਕੁਇਰ ਜੀ॥
੩੪ੴੴਪਿਛਲਾ ਅੰਸੂ ਤਤਕਰਾ ਰੁਤਿ ੪ ਅਗਲਾ ਅੰਸੂ>>੩੬
ਦੋਹਰਾ: ਅਪਰ ਬਾਰਤਾ ਕੁਛ ਕਹੌਣ,
ਰਾਮਕੁਇਰ ਕੀ ਫੇਰ।
ਸੋ ਸਤਿਗੁਰ ਕੀ ਕਥਾ ਕਹੁ,
ਜਾਨਤਿ ਜਿਮ ਚਖਿ ਹੇਰ੧ ॥੧॥
ਚੌਪਈ: ਸ਼੍ਰੀ ਗੁਰ ਗੋਬਿੰਦ ਸਿੰਘ ਸੁਜਾਨਾ।
ਜਗ ਤਾਰਨ ਸਿਜ਼ਖਨ ਅਘ ਹਾਨਾ।
ਤਿਨ ਕੇ ਨਿਕਟ ਰਹੇ ਸੁਖ ਮਾਨੀ੨।
ਦਰਸ਼ਨ ਦਰਸਹਿ ਸੁਭ ਮਤਿ ਗਾਨੀ ॥੨॥
ਗੁਰ ਭਾਂਾ ਜਿਨ ਕੇ ਮਨ ਭਾਵੈ।
ਆਠਹੁ ਜਾਮ ਏਕ ਲਿਵ ਲਾਵੈਣ।
ਗੁਰ ਪਗ ਪੰਕਜ ਪ੍ਰੇਮ ਅਪਾਰਾ।
ਰਿਦੈ ਨਿਰੰਤਰਿ ਰਹਿ ਇਕਸਾਰਾ ॥੩॥
ਤਅੂ ਗੁਰੂ ਜੀ ਕਰਿ ਨਿਜ ਮਾਇਆ।
ਰਾਮਕੁਇਰ ਕਹੁ ਮਨ ਭਰਮਾਇਆ।
ਇਸ ਮਹਿ ਕੁਛ ਸ਼ੰਕਾ ਨਹਿ ਕੀਜੈ।
ਪੂਰਬ ਕੇਤਿਕ ਭੇ ਲਖਿ ਲੀਜੈ ॥੪॥
ਮਾਯਾ ਪ੍ਰਬਲ ਭ੍ਰਮਾਵਨ ਕਰੈ।
ਅਸ ਨਹਿ ਕੋ, ਤਿਸ ਛਿਨ ਰਹਿ ਥਿਰੈ੩।
ਸਤਿਗੁਰ ਦੇ ਨਿਜ ਹਾਥ ਬਚਾਵੈਣ।
ਸੋ ਅੁਬਰੈ ਮਨ ਨਹੀਣ ਡੁਲਾਵੈ ॥੫॥
ਕਾਗ ਭਸੁੰਡ੪ ਖਗੇਸ਼੫ ਜੁ ਅਹੈਣ।
ਪ੍ਰਭੂ ਸਮੀਪੀ ਜੋ ਨਿਤ ਰਹੈਣ।
ਬਹੁਰ ਬਸ਼ਿਸ਼ਟਾਦਿਕ ਬ੍ਰਹਮ ਗਾਨੀ੬।
ਇਨ ਕੈ ਭਯੋ ਮੋਹ ਜਗ ਜਾਨੀ ॥੬॥
ਤਅੂ ਸਭਿਨਿ ਤੇ ਮਹਿਦ ਮਹਾਨਾ।


੧ਜਿਵੇਣ ਅਜ਼ਖੀਣ ਦੇਖਕੇ ਅੁਹ ਸਤਿਗੁਰ ਦੀ ਕਥਾ ਲ਼ ਜਾਣਦਾ ਸੀ।
੨ਸੁਖ ਮੰਨਕੇ।
੩ਟਿਕਿਆ ਰਹੇ।
੪ਕਾਕਭਸੁੰਡ।
੫ਗਰੁੜ।
੬ਬਸ਼ਿਸ਼ਟ ਵਰਗੇ ਬ੍ਰਹਮ ਗਿਆਨੀ।

Displaying Page 257 of 386 from Volume 16