Sri Gur Pratap Suraj Granth

Displaying Page 257 of 405 from Volume 8

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੮) ੨੭੦

੩੮. ।ਬਾਬਾ ਗੁਰਦਿਜ਼ਤਾ ਪ੍ਰਲੋਕ ਗਮਨ॥
੩੭ੴੴਪਿਛਲਾ ਅੰਸੂ ਤਤਕਰਾ ਰਾਸਿ ੮ ਅਗਲਾ ਅੰਸੂ>>੩੯
ਦੋਹਰਾ: ਲਹਿ ਸੁਧ ਤੂਰਨ ਸੁਰ ਸਰਬ, ਚਢੇ ਬਿਮਾਨ ਪਯਾਨ।
ਗੁਰੁ ਸੁਤ ਕੇ ਤਨ ਤਜਨ ਤੇ, ਆਏ ਮੰਗਲ ਠਾਨਿ ॥੧॥
ਚੌਪਈ: ਜੈ ਜੈ ਮੁਖ ਤੇ ਸ਼ਬਦ ਅੁਚਾਰੇ।
ਕੁਸਮਾਂਜੁਲ ਕੋ ਭਰਿ ਭਰਿ ਡਾਰੇ।
ਅਨਿਕ ਅਪਸਰਾ ਹਰਖਤਿ ਨਾਚਹਿ।
ਗਾਵਹਿ ਗੀਤ ਮਧੁਰ ਸੁਰ ਰਾਚਹਿ ॥੨॥
ਸਭਿਨਿ ਸੁਰਨਿ ਅਭਿਬੰਦਨ ਕੀਨਿ।
ਕਹੋ ਕਰਹੁ ਪ੍ਰਸਥਾਨ ਪ੍ਰਬੀਨ!
ਸਭਿ ਦੇਵਨ ਕੋ ਬਡ ਅੁਤਸਾਹੂ।
ਸ਼ੁਭ ਆਗਵਨ ਜਾਨਿ ਕੈ ਪਾਹੂ ॥੩॥
ਖਸ਼ਟਮ ਗੁਰ ਕੋ ਸੁਭਟ ਸਪੂਤ।
ਸਪਤਮ ਗੁਰ ਕੋ ਪਿਤ ਮਤਿ ਪੂਤ੧।
ਧੰਨ ਧੰਨΒ ਕਹਿ ਕਰਿ ਲੇ ਗਏ।
ਸਾਜਿ ਆਰਤੀ ਦਰਸੰਤਿ ਭਏ ॥੪॥
ਸਭਿ ਸੁਰ ਗਮਨੇ ਜਾਇ ਪਿਛਾਰੀ।
ਗੁਰ ਸੁਤ ਦਿਪਹਿ ਬਿਮਾਨ ਅਗਾਰੀ।
ਤੇਜ ਸਹਤਿ ਸੂਰਜ ਜਨੁ ਜਾਈ।
ਗੀਰਬਾਨ੨ ਅੁਡਗਨ ਸਮੁਦਾਈ ॥੫॥
ਜਹਿ ਜਹਿ ਸ਼ਕਤਿ ਸੁਰਨਿ ਕੀ ਜਾਵਨਿ।
ਤਹਿ ਲੌ ਸਭਿਹਿਨਿ ਕੀਨਿ ਪੁਚਾਵਨ।
ਕਰਿ ਕਰਿ ਬੰਦਨ ਹਟੇ ਪਿਛਾਰੀ।
ਗੁਰ ਸੁਤ ਗਮਨੋ ਜਾਤਿ ਅਗਾਰੀ ॥੬॥
ਸਭਿ ਸੁਰ ਪੁਰਿ ਕੋ ਹੇਰਤਿ ਜਾਇ।
ਅਤਿ ਅਨਦ ਕੋ ਰਿਦੇ ਸਮਾਇ।
ਪੁਨ ਗੁਰ ਪੁਰਿ ਲੌ ਪਹੁਚੋ ਜਾਈ।
ਮਿਲੇ ਸਭਿਨਿ ਸੋਣ ਬੰਦਨ ਗਾਈ ॥੭॥
ਅਜ਼ਚੁਤ ਪਦ ਮਹਿ ਜਾਇ ਬਿਰਾਜੇ।
ਜਿਨ ਕੇ ਨਾਮ ਲੇਤਿ ਅਘ ਭਾਜੇਣ।


੧ਪਵਿਜ਼ਤ੍ਰ ਬੁਜ਼ਧੀ ਵਾਲੇ।
੨ਦੇਵਤੇ। ।ਸੰਸ: ਗੀਰਾਣ॥

Displaying Page 257 of 405 from Volume 8