Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੨੭੪
ਦੇਹਿ ਸਨੇਹ ਨ ਸੰਤਨ ਮਾਂਹੀ।
ਇਮਿ ਸੂਛਮ ਗਤਿ ਜਾਨਹਿਣ ਨਾਂਹੀ ॥੩੪॥
ਜੇ ਇਨ ਕੀ ਮਨ ਸ਼ੰਕ ਨ ਜਾਇ।
ਮਮ ਸੰਗਤਿ ਕੋ ਕਾ ਫਲ ਪਾਇਣ।
ਪੁੰਨ ਮਹਾਨ ਬ੍ਰਿਥਾ ਸਭਿ ਖੋਵਹਿਣ।
ਅਸ ਸਣਦੇਹ੧ ਮੈਣ ਜੇ ਮਨ ਹੋਵਹਿ ॥੩੫॥
ਸ਼ਰਧਾ ਤਾਗੇ ਦੋਸ਼ ਬਿਸ਼ਾਲੇ।
ਅੁਰ ਨਿਸ਼ਚਾ ਇਨ ਕੈ ਸਭਿ ਹਾਲੇ੨-।
ਇਮਿ ਸਿਜ਼ਖਨ ਪਰ ਕਰੁਨਾ ਠਾਨੀ।
ਅਦਭੁਤ ਲੀਲਾ ਰਚੀ ਮਹਾਨੀ ॥੩੬॥
ਭਏ ਅਲੋਪ ਸਿੰਘਾਸਨ ਪਰ ਤੇ।
ਹੁਤੇ ਸਮੀਪ, ਨ ਕਹੂੰ ਨਿਹਰਿਤੇ।
ਦੇਖਿ ਚਲਿਤ੍ਰ ਬਿਸਮ ਮਤਿ ਰਹੀ।
ਅਦਭੁਤ ਲੀਲਾ ਜਾਤਿ ਨ ਕਹੀ ॥੩੭॥
ਚਹੁੰ ਦਿਸ਼ ਬੋਲਿ ਅੁਠੇ ਸਿਖ ਸਾਰੇ।
ਤਨ ਜੁਤਿ ਗੁਰ ਬੈਕੁੰਠ ਪਧਾਰੇ।
ਪਰੋ ਰੌਰ ਸੰਗਤਿ ਕੇ ਮਾਂਹੀ।
ਸਤਿਗੁਰ ਦਰਸ਼ਨ ਪ੍ਰਾਪਤਿ ਨਾਂਹੀ ॥੩੮॥
ਲਗਰ ਬਿਖੇ ਸੇਵ ਸਭਿ ਕੇਰੀ।
ਕਰਤਿ ਹੁਤੇ ਸ਼੍ਰੀ ਅਮਰ ਬਡੇਰੀ।
ਸੁਨਿ ਕਰਿ ਚਲਿ ਆਏ ਤਤਕਾਲਾ।
ਪਰੋ ਸਿੰਘਾਸਨ ਹੀਨ ਕ੍ਰਿਪਾਲਾ੩ ॥੩੯॥
ਪਿਖਿ ਸ਼੍ਰੀ ਅੰਗਦ ਕੀ ਅਸ ਲੀਲਾ।
ਖਰੇ ਹੋਇ ਕਰਿ ਤਹਾਂ ਸੁਸ਼ੀਲਾ੪।
ਅਚਰਜ ਗਤਿ ਕੁਛ ਲਖੀ ਨ ਜਾਵੈ।
ਜੋ ਸਮ ਹੋਇ ਤਅੂ ਕੁਛ ਪਾਵੈ੫ ॥੪੦॥
੧ਸੰਸੇ।
੨ਹਿਜ਼ਲ ਜਾਏਗਾ।
੩ਕ੍ਰਿਪਾਲੂ ਜੀ ਤੋਣ ਸਜ਼ਖਂਾ।
੪ਭਾਵ ਸ਼੍ਰੀ ਅਮਰਦਾਸ ਜੀ।
੫ਜੇ ਅੁਨ੍ਹਾਂ ਦੇ ਬ੍ਰਜ਼ਬਰ ਦਾ ਹੋਵੇ ਸੋ ਕੁਛ (ਭੇਦ ਲ਼) ਪਾਵੇ।
ਅਗੇ ਫੇਰ ਦਸਦੇ ਹਨ ਕਿ ਗੁਰੂ ਅਮਰ ਦੇਵ ਜੀ ਨੇ ਗਜ਼ਲ ਸਮਝ ਲਈ, ਭਾਵ ਕਿ ਓਹੋ ਅੁਨ੍ਹਾਂ ਦੇ ਤੁਜ਼ਲ ਸਨ
ਓਹੀ ਸਮਝ ਸਕਦੇ ਸਨ।