Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧੧) ੨੭੨
੩੯. ।ਦੇਸੂ ਦਾ ਅੰਤ॥
੩੮ੴੴਪਿਛਲਾ ਅੰਸੂ ਤਤਕਰਾ ਰਾਸਿ ੧੧ ਅਗਲਾ ਅੰਸੂ>>੪੦
ਦੋਹਰਾ: ਕਿਤਿਕ ਦਿਵਸ ਤਿਸ ਗ੍ਰਾਮ ਮਹਿ,
ਬਸੇ ਗੁਰੂ ਮਹਾਰਾਜ।
ਸੰਗਤਿ ਦੇਖਿ ਨਿਹਾਲ ਹੁਇ,
ਸਿਜ਼ਖਨਿ ਸੁਧਰੇ ਕਾਜ ॥੧॥
ਚੌਪਈ: ਚਲਦਲ ਲਗੋ ਜੰਡ ਤਿਸ ਮਾਂਹੀ੧।
ਸਤਿਗੁਰ ਬਾਕ ਨਿਫਲ ਕਿਮ ਜਾਹੀਣ।
ਭਯੋ ਦੇਵਤਾ ਕੋ ਤਹਿ ਬਾਸ੨।
ਜੋ ਸਭਿ ਕੋ ਸੁਖ ਦੇਤਿ ਪ੍ਰਕਾਸ਼੩ ॥੨॥
ਸੁਠ ਪ੍ਰਯੰਕ ਇਕ ਦੋਸ ਡਸਾਯੋ।
ਅੁਜ਼ਜਲ ਆਸਤਰਨ ਸੋਣ ਛਾਯੋ।
ਤਿਸ ਪਰ ਬੈਠੇ ਗੁਰੁ ਮਹਾਂਰਾਜ।
ਦਰਸ਼ਨ ਦੇਤਿ ਰੀਬ ਨਿਵਾਜ ॥੩॥
ਅਪਰ ਪੰਚਾਇਤ ਗੁਰ ਢਿਗ ਆਇ।
ਕੰਬਲ ਪਰ ਬੈਠੇ ਸਮੁਦਾਇ।
ਦਰਸ਼ਨ ਕਰਹਿ ਹੋਇ ਅਰਦਾਸ।
ਅਰਪਹਿ ਬ੍ਰਿੰਦ ਅੁਪਾਇਨ ਪਾਸ ॥੪॥
ਅੁਤ ਦੇਸੂ ਦੀ ਸੁਨਹੁ ਕਹਾਨੀ।
ਜੋਣ ਕੀਨਸਿ ਨਿਜ ਸ਼ਰਧਾ ਹਾਨੀ।
ਹੇਤੁ ਪਰਖਿਬੇ ਨਿਸ਼ਚਾ ਤਾਂਹਿ੪।
ਕੁਛ ਸੰਕਟ ਹੋਯਹੁ ਤਨ ਮਾਂਹਿ ॥੫॥
ਕਿਤਿਕ ਦਿਵਸ ਗੁਰ ਪਾਛੇ ਭਯੋ।
ਕਸ਼ਟ ਸੰਗ ਤਨ ਕੋ ਤਪਤਯੋ੫।
ਧਾਇ ਨਾਮ ਤਿਸ ਇਸਤ੍ਰੀ ਕੇਰਾ।
ਬੇਮੁਖ ਸਰਵਰ ਤੇ ਪਤਿ ਹੇਰਾ ॥੬॥
ਭਈ ਕ੍ਰੋਧ ਸੋਣ ਤਾੜੋ ਕੰਤ।
ਤੈਣ ਕਿਸ ਤੇ ਸੀਖੋ ਅਸ ਮੰਤ?
੧ਜਿਸ ਜੰਡ ਵਿਚ ਪਿਪਲ ਅੁਗ ਪਿਆ।
੨(ਪਿਜ਼ਪਲ ਹੋਣ ਕਰਕੇ) ਤਿਜ਼ਥੇ ਦੇਵਤਾ ਦਾ ਵਾਸਾ ਹੋ ਗਿਆ।
੩(ਛਾਇਆ ਰੂਪੀ) ਪ੍ਰਤਜ਼ਖ ਸੁਖ ਦੇਣ (ਕਰਕੇ ਪਿਪਲ ਦੇਵਤਾ ਹੈ)।
੪(ਗੁਰੂ ਜੀ ਨੇ) ਤਿਸਦਾ ਨਿਸ਼ਚਾ ਪਰਖਂੇ ਵਾਸਤੇ।
੫ਤਨ ਤਪ ਗਿਆ।