Sri Gur Pratap Suraj Granth

Displaying Page 259 of 501 from Volume 4

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੪) ੨੭੨

੩੬. ।ਤਪਤ ਲੋਹ। ਚੰਦੂ ਦੀ ਲ਼ਹ॥
੩੫ੴੴਪਿਛਲਾ ਅੰਸੂ ਤਤਕਰਾ ਰਾਸਿ ੪ ਅਗਲਾ ਅੰਸੂ>>੩੭
ਦੋਹਰਾ: ਭਈ ਜਾਮਨੀ ਆਨਿ ਕਰਿ, ਛਾਯੋ ਤਿਮਰ ਮਹਾਨ।
ਖਰਭਰ੧ ਪਰੋ ਬਿਸਾਲ ਤਬਿ, ਜੇ ਜਗ ਅਗ਼ਮਤ ਵਾਨ੨ ॥੧॥
ਚੌਪਈ: ਚਲਿ ਆਯੋ ਤਬਿ ਗੋਰਖ ਨਾਥ।
ਸਿਜ਼ਧ ਚੁਰਾਸੀ ਲੇ ਕਰਿ ਸਾਥ।
ਮੁਰਛਿਤ ਕੀਨਿ ਸਿਪਾਹੀ ਸਾਰੇ।
ਦੇਖਿ ਅਦੇਸ ਅਦੇਸ ਅੁਚਾਰੇ ॥੨॥
ਸਨਮੁਖ ਖਰੋ ਹੋਇ ਕਰਿ ਬੋਲਾ।
ਦਿਢਿ ਨਿਸ਼ਚਾ ਅੁਰ ਅਧਿਕ ਅਡੋਲਾ।
ਅਜਰ ਜਰਨਿ ਤੁਮ ਸਮ ਨਹਿ ਆਨ।
ਹੇਰਤਿ ਸਗਰੇ ਭਏ ਹਿਰਾਨ ॥੩॥
ਏਤਿਕ ਤਾਪ ਸਹੇ ਨਹਿ ਡੋਲੇ।
ਨਸਹਿ ਜਗਤ ਜਿਨ ਇਕ ਬਚ ਬੋਲੇ।
ਤੁਮ ਨਿਜ ਨੇਮ ਨਿਬਾਹਨਿ ਕਰੋ।
ਦੁਸ਼ਟ ਬਿਨਾਸ਼ਨਿ ਇਜ਼ਛ ਨ ਧਰੋ ॥੪॥
ਮੈਣ ਅਬਿ ਪਾਪੀ ਕੋ ਘਰ ਜੇਤੋ।
ਅਵਨੀ ਖੰਡ੩ ਅੁਲਟ ਦਿਅੁਣ ਤੇਤੋ।
ਮਹਾਂ ਅਵਜ਼ਗਾ ਕੋ ਫਲ ਪਾਵੈ।
ਪੁਨ ਜਗ ਮਹਿ ਨਹਿ ਸੰਤ ਦੁਖਾਵੈ ॥੫॥
ਨਾਂਹਿ ਤ ਦੁਸ਼ਟ ਹੰਕਾਰੀ ਹੋਇ।
ਦੇਹਿ ਕਸ਼ਟ ਸੰਤਨਿ ਸਭਿ ਕੋਇ।
ਸ਼੍ਰੀ ਸਤਿਗੁਰ ਸੁਨਿ ਕਰਿ ਕਹਿ ਬੈਨ।
ਮਨ ਸੰਤਨਿ ਕੇ ਤ੍ਰਾਸ ਰਹੈ ਨ ॥੬॥
ਹਮ ਨੇ ਕਰਨੋ ਹੈ ਅਸ ਖੇਲੇ।
ਆਇ ਅਪਰ ਕੋ ਬਿਘਨ ਨ ਮੇਲੇ।
ਹੋਨਿਹਾਰ ਪਰ ਨਿਸ਼ਚਾ ਕਰਨੋ।
ਇਹ ਸੰਤਨ ਕੋ ਮਤ ਬਰ ਬਰਨੋ ॥੭॥
ਇਹੀ ਬਾਤ ਅਬਿ ਦੇ ਕਰਿ ਜਾਵੋ।


੧ਖਰਬਰਾਟ।
੨ਜੋ ਜਗਤ (ਵਿਚ) ਕਰਾਮਾਤ ਵਾਲੇ ਸਨ (ਤਿਨ੍ਹਾਂ ਵਿਚ)।
੩ਧਰਤੀ (ਨਾਲੋਣ) ਤੋੜਕੇ (ਅ) ਪ੍ਰਿਥਵੀ ਦਾ (ਇਤਨਾ) ਟੋਟਾ।

Displaying Page 259 of 501 from Volume 4