Sri Gur Pratap Suraj Granth

Displaying Page 26 of 459 from Volume 6

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੬) ੩੯

੩. ।ਸ਼ਿਕਾਰ॥
੨ੴੴਪਿਛਲਾ ਅੰਸੂ ਤਤਕਰਾ ਰਾਸਿ ੬ ਅਗਲਾ ਅੰਸੂ>>੪
ਦੋਹਰਾ: ਸੁਨਿ ਸਤਿਗੁਰੁ ਕੇ ਸ੍ਰਾਪ ਕੋ, ਸਕਲ ਰਹੇ ਬਿਸਮਾਇ।
ਸੁਧਿ ਦਮੋਦਰੀ ਢਿਗ ਗਈ, ਬਹੁਤਿ ਬੈਠਿ ਪਛੁਤਾਇ ॥੧॥
ਚੌਪਈ: ਸੰਕਟਿ ਪਾਇ ਬਿਸੂਰਤਿ ਭਾਰੀ।
-ਕੀਨਿ ਕਹਾਂ ਮੈਣ! ਨਹੀਣ ਬਿਚਾਰੀ।
ਪਤਿ ਕੀ ਆਇਸੁ ਮੋਰਿ ਮਿਟਾਈ੧।
ਨਹਿ ਆਛੀ ਕਿਸ ਕੇ ਮਨ ਭਾਈ- ॥੨॥
ਭਈ ਨਿਸਾ ਗੁਰੁ ਮਹਿਲੀਣ ਗਏ।
ਬਰ ਪ੍ਰਯੰਕ ਪਰ ਬੈਠਤਿ ਭਏ।
ਚਲਿ ਦਮੋਦਰੀ ਤਿਸ ਛਿਨ ਆਈ।
ਗੁਰੁ ਕੇ ਸ੍ਰਾਪ ਅਧਿਕ ਡਰਪਾਈ ॥੩॥
ਮੁਝ ਏਕਲਿ ਕੀ ਸੁਤਾ ਨ ਕੋਈ।
ਰਾਵਰ ਤੇ ਹੀ ਅੁਤਪਤਿ ਹੋਈ।
ਜਿਸ ਕੇ ਬਾਹਿ ਬਿਖੈ ਦਿਯ ਸ੍ਰਾਪ।
ਚਹੋ ਅਮੰਗਲ ਕਰਿਬੇ ਆਪਿ ॥੪॥
ਅਪਰ ਸ਼ਕਤਿ ਕਿਸਿ ਮਹਿ ਜੋ ਮੋਰੈ।
ਜਾਨੀ ਪਰਹਿ ਆਪਦਾ੨ ਘੋਰੈ।
ਕਰਹੁ ਕ੍ਰਿਪਾ ਫੇਰਹੁ ਨਿਜ ਬੈਨ।
ਨਾਂਹਿ ਤ ਅੂਜਰਿ ਹੋਵਹਿ ਐਨ ॥੫॥
ਦੁਹਿਤਾ ਪ੍ਰਿਯਾ ਕੁਸ਼ਲ ਸੋਣ ਰਹੈ।
ਮਹਾਂ ਬਿਘਨ ਘਰਿ ਪਰਿਬੋ ਚਹੈ।
ਰਹਹਿ ਬਰਾਤੀ ਕੁਸ਼ਲ ਸਮੇਤਿ।
ਸੁਖ ਸੋਣ ਪਹੁਚਹਿ ਬਹੁਰ ਨਿਕੇਤ* ॥੬॥
ਭਈ ਦੀਨ ਪਿਖਿ ਆਤੁਰ ਭਾਰੀ।
ਸ਼੍ਰੀ ਹਰਿ ਗੋਵਿੰਦ ਗਿਰਾ ਅੁਚਾਰੀ।
ਬਿਘਨ ਮੂਲ ਮਤਿ ਤੈਣ ਅੁਰ ਧਾਰਾ।
ਕੋਣ ਨ ਕਰਤਿ ਅਬਿ ਅੰਗੀਕਾਰਾ੩ ॥੭॥
ਗੁਰ ਕੇ ਸਿਜ਼ਖ ਲਖੇ ਅਸਿ ਖੋਟੇ।

੧ਮੋੜੀ ਤੇ ਅੁਲਟਾਈ।
੨ਕਰੜੀ ਵਿਪਦਾ ਪੈਣਦੀ ਦਿਜ਼ਸਦੀ ਹੈ।
*ਪਾ:-ਕਰ ਅੁਪਬਾਹ ਪਹੂੰਚ ਨਿਕੇਤ।
੩ਬਿਘਨ ਲ਼ ਕਬੂਲ ਕਿਅੁਣ ਨਹੀਣ ਕਰਦੀ।

Displaying Page 26 of 459 from Volume 6